July 2, 2024 7:58 pm
Lok Sabha elections 2024

ਲੋਕ ਸਭਾ ਚੋਣਾਂ 2024: ਸੱਤਵੇਂ ਪੜਾਅ ‘ਚ ਭਲਕੇ 8 ਸੂਬਿਆਂ ਦੀ 57 ਸੀਟਾਂ ‘ਤੇ ਵੋਟਿੰਗ ਹੋਵੇਗੀ

ਚੰਡੀਗੜ੍ਹ, 31 ਮਈ 2024: ਲੋਕ ਸਭਾ ਚੋਣਾਂ-2024 (Lok Sabha Elections 2024) ਦੇ ਸੱਤਵੇਂ ਅਤੇ ਆਖਰੀ ਪੜਾਅ ‘ਚ ਸ਼ਨੀਵਾਰ (1 ਜੂਨ) ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ। 2019 ਵਿੱਚ ਇਹਨਾਂ ਸੀਟਾਂ ਵਿੱਚੋਂ, ਭਾਜਪਾ ਵੱਧ ਤੋਂ ਵੱਧ 25, ਟੀਐਮਸੀ 9, ਬੀਜੇਡੀ 4, ਜੇਡੀਯੂ ਅਤੇ ਅਪਨਾ ਦਲ (ਐਸ) 2-2, ਜੇਐਮਐਮ ਸਿਰਫ 1 ਸੀਟ ਜਿੱਤ ਸਕੀ। ਕਾਂਗਰਸ ਨੇ ਪੰਜਾਬ ਦੀਆਂ 8 ਸੀਟਾਂ ਹੀ ਜਿੱਤੀਆਂ ਸਨ।

ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 3 ਕੇਂਦਰੀ ਮੰਤਰੀ ਆਰ ਕੇ ਸਿੰਘ, ਰਵੀ ਸ਼ੰਕਰ ਪ੍ਰਸਾਦ ਅਤੇ ਅਨੁਰਾਗ ਠਾਕੁਰ ਮੈਦਾਨ ਵਿੱਚ ਹਨ। 4 ਅਦਾਕਾਰ ਜਿਨ੍ਹਾਂ ‘ਚ ਕੰਗਨਾ ਰਣੌਤ, ਰਵੀ ਕਿਸ਼ਨ, ਪਵਨ ਸਿੰਘ, ਕਾਜਲ ਨਿਸ਼ਾਦ ਵੀ ਚੋਣ ਲੜ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਅਫਜ਼ਲ ਅੰਸਾਰੀ, ਵਿਕਰਮਾਦਿੱਤਿਆ ਸਿੰਘ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਸੱਤਵੇਂ ਪੜਾਅ ਦੀਆਂ ਚੋਣਾਂ ਵਿੱਚ 904 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 809 ਪੁਰਸ਼ ਅਤੇ 95 ਬੀਬੀ ਉਮੀਦਵਾਰ ਹਨ।

542 ਲੋਕ ਸਭਾ ਸੀਟਾਂ (Lok Sabha Elections 2024) ਦੇ ਛੇਵੇਂ ਪੜਾਅ ਤੱਕ 485 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਆਖਰੀ 57 ਸੀਟਾਂ ‘ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਗੁਜਰਾਤ ਦੇ ਸੂਰਤ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੇ ਬਿਨਾਂ ਮੁਕਾਬਲਾ ਚੋਣ ਜਿੱਤ ਲਈ ਹੈ, ਇਸ ਲਈ ਸਿਰਫ 542 ਸੀਟਾਂ ‘ਤੇ ਹੀ ਵੋਟਿੰਗ ਹੋ ਰਹੀ ਹੈ।