ਚੰਡੀਗੜ੍ਹ, 20 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਪੰਜਵੇਂ ਪੜਾਅ ‘ਚ ਸੋਮਵਾਰ ਨੂੰ 6 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਵੋਟਿੰਗ ਸਮਾਪਤ ਹੋ ਗਈ। ਸ਼ਾਮ 5 ਵਜੇ ਤੱਕ 56.68 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 73% ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਘੱਟ 48.66% ਮਤਦਾਨ ਹੋਇਆ।
5 ਵਜੇ ਤੱਕ ਵੋਟਿੰਗ:-
ਉੱਤਰ ਪ੍ਰਦੇਸ਼: 55.80 ਫੀਸਦੀ
ਉੜੀਸਾ: 60.55 ਫੀਸਦੀ
ਜੰਮੂ ਕਸ਼ਮੀਰ: 54.21 ਫੀਸਦੀ
ਝਾਰਖੰਡ: 61.90 ਫੀਸਦੀ
ਪੱਛਮੀ ਬੰਗਾਲ: 73.00 ਫੀਸਦੀ
ਬਿਹਾਰ: 52.35 ਫੀਸਦੀ
ਮਹਾਰਾਸ਼ਟਰ: 48.66 ਫੀਸਦੀ
ਲੱਦਾਖ: 67.15 ਫੀਸਦੀ
ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਸੀਆਰਪੀਐਫ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਪੱਛਮੀ ਬੰਗਾਲ ਦੇ ਬੈਰਕਪੁਰ ਅਤੇ ਹੁਗਲੀ ਵਿੱਚ ਭਾਜਪਾ ਉਮੀਦਵਾਰਾਂ ਅਤੇ ਟੀਐਮਸੀ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ ਹਨ।
ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਇਲਾਵਾ ਗੁਲਜ਼ਾਰ, ਸੁਭਾਸ਼ ਘਈ, ਅਕਸ਼ੈ ਕੁਮਾਰ, ਨਾਨਾ ਪਾਟੇਕਰ, ਅਨਿਲ ਕਪੂਰ, ਮਨੋਜ ਬਾਜਪਾਈ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਅਨਿਲ ਅੰਬਾਨੀ ਨੇ ਮੁੰਬਈ ਵਿੱਚ ਵੋਟ ਪਾਈ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਬਸਪਾ ਸੁਪਰੀਮੋ ਮਾਇਆਵਤੀ, ਸਤੀਸ਼ ਚੰਦਰ ਮਿਸ਼ਰਾ ਨੇ ਲਖਨਊ, ਰਾਹੁਲ ਗਾਂਧੀ ਦੇ ਮੁਕਾਬਲੇ ਚੋਣ ਲੜ ਰਹੇ ਦਿਨੇਸ਼ ਪ੍ਰਤਾਪ ਸਿੰਘ ਨੇ ਰਾਏਬਰੇਲੀ ਵਿੱਚ ਵੋਟ ਪਾਈ।
543 ਲੋਕ ਸਭਾ ਸੀਟਾਂ ਦੇ ਚੌਥੇ ਗੇੜ ‘ਚ ਹੁਣ ਤੱਕ 380 ਸੀਟਾਂ ‘ਤੇ ਵੋਟਿੰਗ (Lok Sabha Elections 2024) ਹੋ ਚੁੱਕੀ ਹੈ। ਅੱਜ ਦੀਆਂ ਸੀਟਾਂ ਸਮੇਤ ਕੁੱਲ 429 ਸੀਟਾਂ ‘ਤੇ ਵੋਟਿੰਗ ਮੁਕੰਮਲ ਹੋਵੇਗੀ। ਬਾਕੀ ਦੋ ਪੜਾਵਾਂ ਵਿੱਚ 114 ਸੀਟਾਂ ‘ਤੇ ਵੋਟਿੰਗ ਹੋਵੇਗੀ।