ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਛੇਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਅੱਠ ਸੂਬਿਆਂ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਪੜਾਅ ਵਿੱਚ ਕੁੱਲ 11.13 ਕਰੋੜ ਤੋਂ ਵੱਧ ਵੋਟਰ 889 ਉਮੀਦਵਾਰਾਂ ਬਾਰੇ ਫੈਸਲਾ ਕਰਨਗੇ। ਇਨ੍ਹਾਂ ਚੋਣਾਂ ‘ਚ ਵੱਡੇ ਸਿਆਸੀ ਆਗੂਆਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਜਾਵੇਗੀ | ਛੇਵੇਂ ਪੜਾਅ ਵਿੱਚ ਸਵੇਰੇ 11 ਵਜੇ ਤੱਕ 25.76% ਵੋਟਿੰਗ ਹੋਈ |
Lok Sabha Elections 2024: ਕਿਹੜੇ ਸੂਬੇ ‘ਚ ਸਵੇਰੇ 11 ਵਜੇ ਤੱਕ ਕਿੰਨੀ ਪ੍ਰਤੀਸ਼ਤ ਵੋਟਿੰਗ ਹੋਈ?
ਬਿਹਾਰ: 23.67 ਫੀਸਦੀ
ਹਰਿਆਣਾ: 22.09 ਫੀਸਦੀ
ਜੰਮੂ ਅਤੇ ਕਸ਼ਮੀਰ : 23.11ਫੀਸਦੀ
ਝਾਰਖੰਡ: 27.80 ਫੀਸਦੀ
ਦਿੱਲੀ: 21.69 ਫੀਸਦੀ
ਉੜੀਸਾ : 21.30 ਫੀਸਦੀ
ਉੱਤਰ ਪ੍ਰਦੇਸ਼: 27.06 ਫੀਸਦੀ
ਪੱਛਮੀ ਬੰਗਾਲ: 36.88 ਫੀਸਦੀ