June 28, 2024 11:51 am
Voting

ਲੋਕ ਸਭਾ ਚੋਣਾਂ 2024: 7ਵੇਂ ਪੜਾਅ ‘ਚ 8 ਸੂਬਿਆਂ ਦੀਆਂ 57 ਲੋਕ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ

ਚੰਡੀਗੜ੍ਹ, 01 ਜੂਨ 2024: ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਸੱਤ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕੁੱਲ 57 ਲੋਕ ਸਭਾ ਸੀਟਾਂ ਲਈ ਵੋਟਿੰਗ (Voting) ਸ਼ੁਰੂ ਹੋ ਗਈ ਹੈ। ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ । 7ਵੇਂ ਪੜਾਅ ‘ਚ ਬਿਹਾਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਵੋਟਿੰਗ ਹੋ ਰਹੀ ਹੈ। ਵੋਟਿੰਗ ਦੇ ਇਸ ਪੜਾਅ ਨਾਲ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਚੋਣਾਂ ਦੇ ਸਾਰੇ ਪੜਾਵਾਂ ਲਈ ਵੋਟਿੰਗ ਮੁਕੰਮਲ ਹੋ ਜਾਵੇਗੀ।