Assembly elections

ਲੋਕ ਸਭਾ ਚੋਣਾਂ 2024: ਤੀਜੇ ਪੜਾਅ ਦੀ ਵੋਟਿੰਗ ‘ਚ ਕੇਂਦਰ ਸਰਕਾਰ ਦੇ ਇਨ੍ਹਾਂ 7 ਮੰਤਰੀਆਂ ਦੀ ਕਿਸਮਤ EVM ‘ਚ ਕੈਦ

ਚੰਡੀਗੜ੍ਹ, 07 ਮਈ, 2024: ਲੋਕ ਸਭਾ ਚੋਣਾਂ (Lok Sabha elections) ਦੇ ਤੀਜੇ ਪੜਾਅ ਦੀ ਵੋਟਿੰਗ ਅੱਜ ਖਤਮ ਹੋ ਗਈ ਹੈ। ਤੀਜੇ ਪੜਾਅ ‘ਚ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ ‘ਤੇ ਮਤਦਾਤਾਵਾਂ ਨੇ ਵੋਟਿੰਗ ਕੀਤੀ। ਸੂਰਤ ਸੀਟ ਤੋਂ ਭਾਜਪਾ ਉਮੀਦਵਾਰ ਮੁਕੇਸ਼ਭਾਈ ਦਲਾਲ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਦੇ ਨਾਲ ਹੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਲਈ ਹੁਣ ਤੀਜੇ ਪੜਾਅ ਦੀ ਬਜਾਏ ਛੇਵੇਂ ਪੜਾਅ ਵਿੱਚ ਵੋਟਿੰਗ ਹੋਵੇਗੀ।

ਇਸ ਪੜਾਅ ਵਿੱਚ ਕੇਂਦਰ ਸਰਕਾਰ ਦੇ ਸੱਤ ਮੰਤਰੀਆਂ ਦੀ ਕਿਸਮਤ ਵੀ ਈਵੀਐਮ ਵਿੱਚ ਕੈਦ ਹੋ ਗਈ ਹੈ। ਇਨ੍ਹਾਂ ਮੰਤਰੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ, ਪ੍ਰਹਲਾਦ ਜੋਸ਼ੀ, ਨਰਾਇਣ ਰਾਣੇ ਅਤੇ ਸ਼੍ਰੀਪਦ ਯੇਸੋ ਨਾਇਕ ਸ਼ਾਮਲ ਹਨ।

ਜਿਨ੍ਹਾਂ 93 ਸੀਟਾਂ ‘ਤੇ ਵੋਟਿੰਗ ਹੋਈ, ਉਨ੍ਹਾਂ ‘ਚੋਂ 2019 ‘ਚ 66.89 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅਸਾਮ ਦੀ ਧੂਬਰੀ ਸੀਟ ‘ਤੇ ਸਭ ਤੋਂ ਵੱਧ 90.66% ਮਤਦਾਨ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਦੀ ਭਿੰਡ ਸੀਟ ‘ਤੇ ਸਭ ਤੋਂ ਘੱਟ 54.53% ਮਤਦਾਨ (Lok Sabha elections) ਹੋਇਆ। ਇਸਦੇ ਨਾਲ ਹੀ ਸ਼ਾਮ ਪੰਜ ਵਜੇ ਤੱਕ ਅਸਾਮ ‘ਚ ਸਭ ਤੋਂ ਵੱਧ 74.86 ਫੀਸਦੀ ਅਤੇ ਸਭ ਤੋਂ ਘੱਟ ਮੱਧ ਪ੍ਰਦੇਸ਼ 62.28 ਫੀਸਦੀ ਵੋਟਿੰਗ ਹੋਈ |

Scroll to Top