Lok Sabha Elections

ਲੋਕ ਸਭਾ ਚੋਣਾਂ 2024: ਫਾਜ਼ਿਲਕਾ ‘ਚ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ

ਫਾਜ਼ਿਲਕਾ, 08 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੌਰਾਨ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਲਈ ਲਗਾਏ ਜਾਣ ਵਾਲੇ ਕਾਉਂਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਦੀ ਨਿਗਰਾਨੀ ਵਿਚ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ 14-14 ਗਿਣਤੀ ਟੇਬਲ ਲੱਗਣਗੇ। ਹਰੇਕ ਟੇਬਲ ਤੇ ਇਕ ਮਾਇਕ੍ਰੋ ਅਬਜਰਵਰ, ਇਕ ਸੁਪਰਵਾਇਜਰ ਤੇ ਇਕ ਸਹਾਇਕ ਤਾਇਨਾਤ ਹੋਵੇਗਾ। ਇਸ ਲਈ ਲੋਂੜੀਂਦੇ ਸਟਾਫ ਦੀ ਜਰੂਰਤ ਤੋਂ 40 ਫੀਸਦੀ ਵੱਧ ਸਟਾਫ ਦੀ ਗਿਣਤੀ ਜੋੜ ਕੇ ਉਕਤ ਮੰਗ ਅਨੁਸਾਰ ਪਹਿਲੀ ਰੈਂਡੇਮਾਇਜੇਸ਼ਨ ਨਾਲ ਸਟਾਫ ਦੀ ਵੰਡ ਕੀਤੀ ਗਈ ਹੈ।

ਫਾਜ਼ਿਲਕਾ ਜ਼ਿਲ੍ਹੇ ਵਿਚ ਫਾਜ਼ਿਲਕਾ ਤੇ ਜਲਾਲਾਬਾਦ ਹਲਕੇ ਦੀ ਗਿਣਤੀ ਫਾਜ਼ਿਲਕਾ ਵਿਖੇ ਅਤੇ ਅਬੋਹਰ ਅਤੇ ਬੱਲੂਆਣਾ ਦੀ ਗਿਣਤੀ ਅਬੋਹਰ ਵਿਖੇ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਪੰਕਜ ਬਾਂਸਲ ਤੇ ਬਲਕਰਨ ਸਿੰਘ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜਰ ਸਨ।

Scroll to Top