Lok Sabha Elections 2024

ਲੋਕ ਸਭਾ ਚੌਣਾਂ 2024: ਖਰਚਾ ਨਿਵਰਾਨ ਵੱਲੋਂ ਆਖਰੀ 72 ਘੰਟਿਆਂ ਦੌਰਾਨ ਸਖ਼ਤ ਚੌਕਸੀ ਰੱਖਣ ਦੇ ਹੁਕਮ

ਜਲਾਲਾਬਾਦ, 27 ਮਈ 2024: ਲੋਕ ਸਭਾ ਚੌਣਾਂ 2024 (Lok Sabha Elections 2024) ਵਿਚ ਉਮੀਦਵਾਰਾਂ ਦੇ ਖਰਚ ਦੀ ਨਿਗਰਾਨੀ ਲਈ ਭਾਰਤੀ ਚੌਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਖਰਚਾ ਨਿਗਰਾਨ ਨਗਿੰਦਰ ਯਾਦਵ ਨੇ ਅੱਜ ਇੱਥੇ ਚੋਣ ਖਰਚ ਨਿਗਰਾਨੀ ਨਾਲ ਜੁੜੇ ਵਿਭਾਗਾਂ ਨਾਲ ਬੈਠਕ ਕੀਤੀ।

ਇਸ ਮੌਕੇ ਉਨਾਂ ਨੇ ਸਖ਼ਤ ਹਦਾਇਤ ਕੀਤੀ ਕਿ ਹੁਣ ਪੂਰੀ ਚੌਕਸੀ ਰੱਖੀ ਜਾਵੇ ਅਤੇ ਖਾਸ ਕਰਕੇ ਆਖਰੀ 72 ਘੰਟਿਆਂ ਦੌਰਾਨ ਵਿਸੇਸ਼ ਚੌਕਸੀ ਰੱਖੀ ਜਾਵੇ ਤਾਂ ਜੋ ਕਿਸੇ ਵੀ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਕਿਸਮ ਦੀ ਗੈਰ-ਕਾਨੂੰਨੀ ਕਾਰਵਾਈ ਅਮਲ ਵਿਚ ਨਾ ਲਿਆਂਦੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਨਸ਼ੇ, ਨਗਦੀ, ਸ਼ਰਾਬ ਦੇ ਪ੍ਰਵਾਹ ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਐਸਐਸਟੀ ਅਤੇ ਐਫਐਸਟੀ ਟੀਮਾਂ ਪੂਰੀ ਤਰਾਂ ਚੌਕਸ ਰਹਿਣ।

ਬਾਕੀ ਥਾਂਵਾਂ ਤੇ ਵੀ ਨਾਕਾਬੰਦੀ ਕਰਕੇ ਪੜਤਾਲ ਕੀਤੀ ਜਾਵੇ। ਚੋਣਾਂ (Lok Sabha Elections 2024) ਵਿਚ ਤੋਹਫੇ ਆਦਿ ਦੇ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਹਰ ਕੋਸ਼ਿਸ ਨਾਕਾਮ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕੋਲੋਂ ਨਗਦੀ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।

ਬੈਠਕ ਵਿਚ ਜਲਾਲਾਬਾਦ ਦੇ ਐਸਡੀਐਮ ਬਲਕਰਨ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦਵਾਰਾਂ ਦੇ ਖਰਚੇ ਦਾ ਪੂਰਾ ਹਿਸਾਬ ਰੱਖਿਆ ਜਾ ਰਿਹਾ ਹੈ। ਬੈਠਕ ਵਿਚ ਬੀਐਸਐਫ ਦੇ ਅਧਿਕਾਰੀ ਵੀ ਹਾਜਰ ਸਨ।

Scroll to Top