Manipur

ਲੋਕ ਸਭਾ ਚੋਣਾਂ 2024: ਮਣੀਪੁਰ ‘ਚ ਪੋਲਿੰਗ ਬੂਥ ‘ਤੇ EVM ਮਸ਼ੀਨ ਦੀ ਭੰਨਤੋੜ, 3 ਜਣੇ ਜ਼ਖਮੀ

ਚੰਡੀਗੜ੍ਹ, 19 ਅਪ੍ਰੈਲ 2024: ਮਣੀਪੁਰ (Manipur) ‘ਚ ਲੋਕ ਸਭਾ ਚੋਣ ਦੌਰਾਨ ‘ਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਬਿਸ਼ਨੂਪੁਰ ਜ਼ਿਲੇ ਦੇ ਥਮਨਪੋਕਪੀ ‘ਚ ਇਕ ਪੋਲਿੰਗ ਬੂਥ ‘ਤੇ ਗੋਲੀਬਾਰੀ ਦੀ ਖ਼ਬਰ ਹੈ, ਦੱਸਿਆ ਜਾ ਰਿਹਾ ਹੈ ਕਿ ‘ਚ 3 ਜਣੇ ਜ਼ਖਮੀ ਹੋਏ ਹਨ। ਇੰਫਾਲ ਈਸਟ ਦੇ ਥੋਂਗਜੂ ਵਿੱਚ ਇੱਕ ਬੂਥ ਵਿੱਚ ਈਵੀਐਮ ਦੀ ਭੰਨਤੋੜ ਦੀ ਕੀਤੀ ਹੈ। ਸੂਬੇ ਦੀਆਂ ਦੋ ਸੀਟਾਂ – ਅੰਦਰੂਨੀ ਮਣੀਪੁਰ ਅਤੇ ਬਾਹਰੀ ਮਣੀਪੁਰ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਬਾਹਰੀ ਸੀਟ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦੇ ਕੁਝ ਬੂਥਾਂ ‘ਤੇ 26 ਅਪ੍ਰੈਲ ਨੂੰ ਵੀ ਵੋਟਿੰਗ ਹੋਵੇਗੀ।

ਦੂਜੇ ਪਾਸੇ ਸੀਆਰਪੀਐਫ-196 ਬਟਾਲੀਅਨ ਦੇ ਜਵਾਨ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਉਸੂਰ ਥਾਣਾ ਖੇਤਰ ਦੇ ਗਲਗਾਮ ਵਿੱਚ ਖੇਤਰ ਦੇ ਡੋਮੀ ਨੈਸ਼ਨ ‘ਤੇ ਨਿਕਲੇ ਸਨ। ਇਸ ਦੌਰਾਨ ਯੂਬੀਜੀਐਲ ਸੈੱਲ ਦੇ ਧਮਾਕੇ ਕਾਰਨ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ। ਇਸ ਤੋਂ 500 ਮੀਟਰ ਦੀ ਦੂਰੀ ‘ਤੇ ਪੋਲਿੰਗ ਬੂਥ ਹੈ। ਜ਼ਖਮੀ ਸਿਪਾਹੀ ਨੂੰ ਹਸਪਤਾਲ ਲਿਜਾਇਆ ਗਿਆ ਹੈ।

Scroll to Top