Lok Sabha elections

Lok Sabha Elections 2024: ਪੰਜਾਬ ‘ਚ ਕੱਲ੍ਹ ਹੋਵੇਗੀ ਵੋਟਾਂ ਦੀ ਗਿਣਤੀ, ਸੂਬੇ ‘ਚ 15 ਹਜ਼ਾਰ ਮੁਲਾਜ਼ਮ ਤਾਇਨਾਤ

ਚੰਡੀਗੜ੍ਹ, 03 ਜੂਨ 2024: ਪੰਜਾਬ (Punjab) ਵਿੱਚ ਲੋਕ ਸਭਾ ਚੋਣਾਂ (Lok Sabha elections) ਦੀ ਗਿਣਤੀ 4 ਜੂਨ (ਮੰਗਲਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। 23 ਜ਼ਿਲ੍ਹਿਆਂ ਵਿੱਚ 24 ਥਾਵਾਂ ’ਤੇ 48 ਇਮਾਰਤਾਂ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। 15 ਹਜ਼ਾਰ ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।

ਇਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਹਰੇਕ ਗਿਣਤੀ ਕੇਂਦਰ ‘ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।

ਇਸ ਵਾਰ ਸੂਬੇ ‘ਚ 328 ਉਮੀਦਵਾਰ ਚੋਣ ਮੈਦਾਨ (Lok Sabha elections) ‘ਚ ਸਨ, ਜਿਨ੍ਹਾਂ ‘ਚੋਂ 2.14 ਕਰੋੜ ਵੋਟਰਾਂ ‘ਚੋਂ ਸਿਰਫ 62.80 ਫੀਸਦੀ ਨੇ ਹੀ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਿੰਗ ਬਠਿੰਡਾ ‘ਚ ਹੋਈ, ਜਿੱਥੇ 69.36 ਫੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਅੰਮ੍ਰਿਤਸਰ ‘ਚ 56.06 ਫੀਸਦੀ ਵੋਟਿੰਗ ਹੋਈ। ਗਿਣਤੀ ਲਈ ਹਰ ਕੇਂਦਰ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਸਨ। ਕਿਸੇ ਵੀ ਹਾਲਤ ਵਿੱਚ 14 ਟੇਬਲ ਹੋਣਗੇ |

Scroll to Top