NDA

ਲੋਕ ਸਭਾ ਚੋਣਾਂ 2024: ਪੇਂਡੂ ਖੇਤਰਾਂ ‘ਚ ਪੱਛੜੀ ਭਾਜਪਾ, ਇੰਡੀਆ ਗਠਜੋੜ ਨੂੰ ਮਿਲਿਆ ਫਾਇਦਾ

ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗਠਜੋੜ (ਐਨਡੀਏ) ਵੀ 300 ਦੇ ਅੰਕੜੇ ਤੋਂ ਖੁੰਝ ਗਿਆ। ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ। ਜਦੋਂ ਕਿ ਆਈ.ਐਨ.ਡੀ.ਆਈ. ਗਠਜੋੜ ਨੂੰ 243 ਸੀਟਾਂ ਮਿਲੀਆਂ ਹਨ। ਭਾਜਪਾ ਇਕੱਲੇ ਪੂਰਨ ਬਹੁਮਤ ਦੇ ਅੰਕੜੇ ਨੂੰ ਛੂਹਣ ਵਿਚ ਸਫਲ ਨਹੀਂ ਹੋ ਸਕੀ। ਹਾਲਾਂਕਿ ਟੀਡੀਪੀ ਅਤੇ ਜੇਡੀਯੂ ਵਰਗੀਆਂ ਪਾਰਟੀਆਂ ਕਾਰਨ ਮੋਦੀ ਸਰਕਾਰ ਤੀਜੀ ਵਾਰ ਸਰਕਾਰ ਬਣਾਉਣ ਵੱਲ ਵਧੀ ਹੈ।

ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਵਿੱਚ ਭਾਰਤ ਦੇ ਦਿਹਾਤੀ ਕੇਂਦਰ ਦੇ ਵੱਡੇ ਹਿੱਸੇ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ, ਕਿਸਾਨਾਂ ਵਿੱਚ ਅਸੰਤੋਸ਼ ਅਤੇ ਬੇਚੈਨੀ ਭਾਜਪਾ ਲਈ ਮੁਸੀਬਤ ਬਣ ਰਹੀ ਹੈ | ਮੰਨਿਆ ਜਾ ਰਿਹਾ ਹੈ ਕਿ ਪੇਂਡੂ ਖੇਤਰਾਂ ਵਿੱਚ ਉੱਚ ਨੌਜਵਾਨ ਬੇਰੁਜ਼ਗਾਰੀ, ਮਹਿੰਗਾਈ, ਭਲਵਾਨਾਂ ਦਾ ਮੁੱਦਾ ਅਤੇ ਕਿਸਾਨੀ ਮੁੱਦਿਆਂ ਆਦਿ ਦੇ ਨਤੀਜੇ ਵਜੋਂ ਭਾਜਪਾ ਨੂੰ ਉਮੀਦ ਨਾਲੋਂ ਘੱਟ ਸੀਟਾਂ ਮਿਲੀਆਂ।

ਭਾਰਤ ਦੇ ਪੇਂਡੂ ਖੇਤਰਾਂ ਦੀਆਂ 303 ਸੀਟਾਂ ‘ਚੋਂ ਐਨ.ਡੀ.ਏ ਨੂੰ 168 ਸੀਟਾਂ ਮਿਲੀਆਂ ਹਨ, ਜੋ ਕਿ ਪਿਛਲੇ ਚੋਣਾਂ ਮੁਕਾਬਲੇ 30 ਸੀਟਾਂ ਘੱਟ ਹਨ | ਦੂਜੇ ਪਾਸੇ ਇੰਡੀਆ ਗਠਜੋੜ ਨੂੰ ਪੇਂਡੂ ਖੇਤਰਾਂ ‘ਚ 62, ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ‘ਚੋਂ 23 ਸੀਟਾਂ ਵੱਧ ਗਈਆਂ ਹਨ | ਇੰਡੀਆ ਗਠਜੋੜ ਨੂੰ ਸ਼ਹਿਰੀ ਖੇਤਰਾਂ ‘ਚੋਂ 2019 ‘ਚ 6 ਤੋਂ ਕੁੱਲ 16 ਸੀਟਾਂ, ਅਰਧ ਸ਼ਹਿਰੀ ਖੇਤਰਾਂ ‘ਚੋਂ 12 ਦੇ ਮੁਕਾਬਲੇ 29 ਅਤੇ ਪੇਂਡੂ ਖੇਤਰਾਂ ‘ਚ 47 ਦੇ ਮੁਕਾਬਲੇ 109 ਸੀਟਾਂ ਮਿਲੀਆਂ ਹਨ |

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਭਾਜਪਾ ਨੂੰ 2019 ਨੂੰ 84 ਐਸ.ਸੀ ਸੀਟਾਂ ‘ਚੋਂ 46 ਸੀਟਾਂ ਮਿਲੀਆਂ ਸਨ | ਜਦਕਿ 2024 ‘ਚ ਇਹ ਅੰਕੜਾ 29 ਸੀਟਾਂ ਰਹਿ ਗਿਆ |

  • 2019 ਤੇ 2024 ‘ਚ ਐਸ.ਸੀ ਅਤੇ ਐੱਸ.ਟੀ ਸੀਟਾਂ ਕਿਸਨੇ ਜਿੱਤੀਆਂ ?

    ਭਾਜਪਾ (2019)        ਕਾਂਗਰਸ (2019)     ਆਜ਼ਾਦ (2019)
    ST ਸੀਟਾਂ: – 46         ST ਸੀਟਾਂ: 05          ST ਸੀਟਾਂ: – 11
    SC ਸੀਟਾਂ: 31            SC ਸੀਟਾਂ: 06          SC ਸੀਟਾਂ: 32

  • ਭਾਜਪਾ (2024)      ਕਾਂਗਰਸ (2024)      ਆਜ਼ਾਦ (2024)

    SC ਸੀਟਾਂ: 29          SC ਸੀਟਾਂ: 20           ST ਸੀਟਾਂ: – 10
    ST ਸੀਟਾਂ:  24         ST ਸੀਟਾਂ: 13            SC ਸੀਟਾਂ: 35

ਇਨ੍ਹਾਂ ਲੋਕ ਸਭਾ ਚੋਣਾਂ ‘ਚ ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਵੋਟ ਫੀਸਦੀ ਘਟਿਆ ਹੈ | ਇਸਦੇ ਨਾਲ ਹੀ ਇੰਡੀਆ ਗਠਜੋੜ ਦਾ 19 ਵੋਟ ਫੀਸਦੀ ਵਧਿਆ ਹੈ | ਇਥੇ ਭਾਜਪਾ ਨੂੰ ਜਿੱਥੇ 2019 ‘ਚ 62 ਸੀਟਾਂ ‘ਤੇ ਕਬਜ਼ਾ ਸੀ, 2024 ‘ਚ ਉਹ ਅੰਕੜਾ 33 ਸੀਟਾਂ ਰਹਿ ਗਿਆ | ਇਸਦੇ ਨਾਲ ਹੀ ਜਿਥੇ 2019 ਸਮਾਜਵਾਦੀ ਪਾਰਟੀ ਨੇ 5 ਸੀਟਾਂ ਜਿੱਤੀਆਂ ਸਨ, 2024 ‘ਚ ਹੁਣ 37 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ | ਇਥੇ ਕਾਂਗਰਸ ਨੇ 2019 ‘ਚ 01 ਸੀਟ, ਪਰ ਇਸ ਵਾਰ 6 ਸੀਟਾਂ ਜਿੱਤਣ ‘ਚ ਕਾਮਯਾਬ ਹੋਈ | ਬਸਪਾ ਨੂੰ 2019 ‘ਚ 10 ਸੀਟਾਂ ਮਿਲੀਆਂ, ਪਰ 2024 ‘ਚ ਇੱਕ ਵੀ ਸੀਟ ਨਹੀਂ ਜਿੱਤ ਸਕੀ |

ਇਸ ਵਾਰ ਉੱਤਰ ਭਾਰਤ ਦੇ ਕਈ ਸੂਬਿਆਂ ਜਿਵੇਂ ਕਿ ਪੰਜਾਬ, ਹਰਿਆਣਾ, ਰਾਜਸਥਾਨ ‘ਚ ਭਾਜਪਾ ਦਾ ਵੋਟ ਬੈਂਕ ਘਟਿਆ ਹੈ | ਪੰਜਾਬ ‘ਚ ਇਸ ਵਾਰ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ | ਪੰਜਾਬ ਜਿਆਦਾਤਰ ਪੇਂਡੂ ਵੋਟ ਹੈ | ਭਾਜਪਾ ਨੂੰ ਕੀਤੇ ਨਾ ਕੀਤੇ ਪੰਜਾਬ ‘ਚ ਕਿਸਾਨਾਂ ਨਾਲ ਸੰਬੰਧਿਤ ਮਸਲੇ ਮਸਲੇ, ਐੱਮ.ਐੱਸ.ਪੀ ਦੀ ਮੰਗ, 2019 ਦੇ ਭਾਜਪਾ ਦੇ ਦੋ ਸੰਸਦ ਮੈਂਬਰ, ਗੁਰਦਸਪੁਰ ਤੋਂ ਅਦਾਕਾਰ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ ਦੀ ਕਾਰਗੁਜਾਰੀ ਪਸੰਦ ਨਹੀਂ ਆਈ | ਕਿਸਾਨ ਅੰਦੋਲਨ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਕਾਰਨ ਵੀ ਦੋਵਾਂ ਪਾਰਟੀਆਂ ਨੂੰ ਨੁਕਸਾਨ ਹੋਇਆ ਹੈ |

ਪੰਜਾਬ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ 2 ਸੀਟਾਂ, ਕਾਂਗਰਸ ਨੂੰ 3 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਮਿਲੀਆਂ ਅਤੇ ‘ਆਪ’ ਨੂੰ 4 ਸੀਟਾਂ ਮਿਲੀਆਂ ਸਨ | ਇਸਤੋਂ ਬਾਅਦ 2019 ‘ਚ ਭਾਜਪਾ ਨੂੰ 02, ਕਾਂਗਰਸ ਨੂੰ 08, ਅਕਾਲੀ ਦਲ ਨੂੰ 02 ਅਤੇ ‘ਆਪ’ ਨੂੰ ਸੰਗਰੂਰ ਤੋਂ ਇੱਕ ਸੀਟ ਮਿਲੀ ਸੀ | 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ, ਜਦਕਿ ਅਕਾਲੀ ਦਲ ਨੂੰ ਇੱਕ ਸੀਟ ਮਿਲੀ | ਇਸਦੇ ਕਾਂਗਰਸ ਨੂੰ 07 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 03 ਸੀਟਾਂ ਮਿਲੀਆਂ ਹਨ |

ਭਾਜਪਾ ਨੇ ਰਾਜਸਥਾਨ ‘ਚ 2014 ਵਿੱਚ 25 ਵਿੱਚੋਂ 25 ਸੀਟਾਂ ਜਿੱਤੀਆਂ ਸਨ, 2019 ਵਿੱਚ 24 ਅਤੇ ਇਸ ਵਾਰ ਸਿਰਫ਼ 14 ਸੀਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ। 11 ਸੀਟਾਂ ਜਿੱਤ ਕੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੇ ਇਹ ਮਿੱਥ ਤੋੜ ਦਿੱਤੀ ਹੈ |

Scroll to Top