July 7, 2024 10:42 am
Lok Sabha elections 2024

ਲੋਕ ਸਭਾ ਚੋਣਾਂ 2024: ਛੇਵੇਂ ਪੜਾਅ ਲਈ ਦੁਪਹਿਰ 1 ਵਜੇ ਤੱਕ 39.13 ਫੀਸਦੀ ਵੋਟਿੰਗ ਹੋਈ

ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਛੇਵੇਂ ਪੜਾਅ ਵਿੱਚ ਅੱਜ ਕੌਮੀ ਰਾਜਧਾਨੀ ਦਿੱਲੀ ਸਮੇਤ ਛੇ ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅੱਜ ਦਿੱਲੀ ਦੀਆਂ ਸਾਰੀਆਂ 7, ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ ਸਾਰੀਆਂ 10, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਅੱਠ-ਅੱਠ, ਉੜੀਸਾ ਦੀਆਂ ਛੇ, ਝਾਰਖੰਡ ਦੀਆਂ ਚਾਰ ਅਤੇ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਵੋਟਿੰਗ ਹੋ ਰਹੀ ਹੈ।

ਇਸ ਤੋਂ ਇਲਾਵਾ ਉੜੀਸਾ ਦੀਆਂ 42 ਵਿਧਾਨ ਸਭਾ ਸੀਟਾਂ ‘ਤੇ ਵੀ ਵੋਟਿੰਗ (Lok Sabha Elections 2024) ਹੋ ਰਹੀ ਹੈ। ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ‘ਚ ਹੁਣ ਤੱਕ 39.13 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ 54.80 ਫ਼ੀਸਦੀ ਮਤਦਾਨ ਬੰਗਾਲ ਵਿੱਚ ਹੋਇਆ ਹੈ, ਜਦੋਂ ਕਿ ਸਭ ਤੋਂ ਘੱਟ 34.37 ਫ਼ੀਸਦੀ ਮਤਦਾਨ ਦਿੱਲੀ ਵਿੱਚ ਹੋਇਆ ਹੈ।

ਜਾਣੋ ਕਿਹੜੇ ਸੂਬੇ ‘ਚ ਦੁਪਹਿਰ 1 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਬਿਹਾਰ: 36.48 ਫੀਸਦੀ
ਹਰਿਆਣਾ: 36.48 ਫੀਸਦੀ
ਜੰਮੂ ਅਤੇ ਕਸ਼ਮੀਰ: 35.22 ਫੀਸਦੀ
ਝਾਰਖੰਡ: 42.54 ਫੀਸਦੀ
ਦਿੱਲੀ: 34.37 ਫੀਸਦੀ
ਉੜੀਸਾ: 35.69 ਫੀਸਦੀ
ਉੱਤਰ ਪ੍ਰਦੇਸ਼: 37.23 ਫੀਸਦੀ
ਪੱਛਮੀ ਬੰਗਾਲ: 54.80 ਫੀਸਦੀ