ਚੰਡੀਗੜ੍ਹ, 25 ਮਈ 2024: ਹਰਿਆਣਾ (Haryana) ਦੀਆਂ 10 ਲੋਕ ਸਭਾ ਸੀਟਾਂ ਅਤੇ ਕਰਨਾਲ ਉਪ ਚੋਣ ਦੀ ਕਿਸਮਤ ਅੱਜ ਈਵੀਐਮ ਵਿੱਚ ਬੰਦ ਹੋ ਜਾਵੇਗੀ । ਦੋ ਕਰੋੜ 76 ਹਜ਼ਾਰ 768 ਵੋਟਰ 223 ਉਮੀਦਵਾਰਾਂ ਵਿੱਚੋਂ ਆਪਣਾ ਪ੍ਰਤੀਨਿਧੀ ਚੁਣਨਗੇ। ਸੂਬੇ ਦੇ 20,031 ਪੋਲਿੰਗ ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਹਰਿਆਣਾ ਵਿੱਚ ਸਵੇਰੇ 11 ਵਜੇ ਤੱਕ 17.1 ਫੀਸਦੀ ਵੋਟਿੰਗ ਹੋਈ। ਸਿਰਸਾ ਵਿੱਚ ਸਭ ਤੋਂ ਵੱਧ 20.8% ਅਤੇ ਕੁਰੂਕਸ਼ੇਤਰ ਵਿੱਚ 20.6% ਮਤਦਾਨ ਹੋਇਆ।
ਹਰਿਆਣਾ (Haryana) ਵਿਚ 10 ਲੋਕ ਸਭਾ ਅਤੇ ਕਰਨਾਲ ਵਿਧਾਨ ਸਭਾ ਸੀਟ ਲਈ ਅੱਜ ਵੋਟਿੰਗ (Voting) ਹੋ ਰਹੀ ਹੈ । ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਚੋਣ ਕੇਂਦਰ ‘ਤੇ ਜ਼ਰੂਰ ਜਾਣ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦੇ ਸਭ ਤੋਂ ਵੱਡੇ ਪਰਵ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ।