ਚੰਡੀਗੜ੍ਹ 18 ਮਈ 2024: ਲੋਕ ਸਭਾ ਆਮ ਚੋਣ 2024 ਵਿਚ ਵੋਟਰਾਂ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਡਿਜੀਟਲ ਪਹਿਲਾਂ ਕੀਤੀਆਂ ਗਈਆਂ ਹਨ | ਇੰਨ੍ਹਾਂ ਵਿਚ ਸਭ ਤੋਂ ਮੁੱਖ ਹੈ ਈ-ਇਪੀਕ (E-Epic) ਯਾਨੀ ਫੋਟੋਵਾਲਾ ਵੋਟਰ ਪਛਾਣ ਪੱਤਰ ਨੂੰ ਡਿਜੀਟਲ ਢੰਗ ਨਾਲ ਪ੍ਰਾਪਤ ਕਰਨਾ | ਹੁਣ ਵੋਟਰ ਘਰ ਬੈਠੇ ਹੀ ਆਪਣਾ ਵੋਟਰ ਕਾਰਡ (voter card) ਡਾਊਨਲੋਡ ਕਰ ਸਕਦੇ ਹਨ|
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਵੋਟਰ ਦਾ ਵੋਟਰ ਆਈਡੀ ਗੁੰਮ ਗਿਆ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸਾਂਭ ਕੇ ਰੱਖਣ ਚਾਹੁੰਦੇ ਹਨ ਤਾਂ ਵੋਟਰ ਹੈਲਪਲਾਈਨ ਐਪ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ eci.gov.in ਤੋਂ ਆਪਣਾ ਵੋਟਰ ਕਾਰਡ (voter card) ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ ‘ਤੇ ਡਾਊਨਲੋਡ ਕਰ ਸਕਦੇ ਹਨ| ਡਿਜੀਟਲ ਵੋਟਰ ਕਾਰਡ ਈ-ਈਪੀਆਈਸੀ ਨੂੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤ ਜਾ ਸਕਦਾ ਹੈ | ਇਸ ਤੋਂ ਇਲਾਵਾ ਇਸ ਨੂੰ ਪ੍ਰਿੰਟ ਵੀ ਕਰਵਾਇਆ ਜਾ ਸਕਦਾ ਹੈ|
ਇਹ ਈ-ਇਪਿਕ ਓਰਿਜੀਨਲ ਵੋਟਰ ਆਈਡੀ ਦਾ ਇਕ ਨਾਨ-ਐਡੀਟੇਬਲ ਪੀਡੀਐਫ ਵਰਜਨ ਹੈ| ਵੋਟਰ ਆਈਡੀ ਦੇ ਇਸ ਪੀਡੀਐਫ ਵਰਜਨ ਨੂੰ ਵੀ ਆਇਡੇਂਟਿਟੀ ਨਾਲ ਐਡਰੈਸ ਪਰੂਫ ਵੱਜੋਂ ਵਰਤੋਂ ਕੀਤਾ ਜਾ ਸਕਦਾ ਹੈ| ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਐਕਸੈਸ ਕਰਨ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ | ਬੁਲਾਰੇ ਨੇ ਦਸਿਆ ਕਿ ਡਿਜੀਟਲ ਕਾਰਡ ਨੂੰ ਡਾਊਨਲੋਡ ਕਰਨ ਲਈ ਰਜਿਸਟਰਡ ਵੋਟਰ ਨੂੰ ਕੌਮੀ ਵੋਟਰ ਪੋਟਰਲ voters.eci.gov.in ‘ਤੇ ਜਾਣਾ ਹੋਵੇਗਾ|