17 ਮਾਰਚ 2025: ਮਰਹੂਮ ਪੰਜਾਬੀ (punjabi singer sidhu moosewala) ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮ ਦਿਨ (birthday) ਮਾਨਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ‘ਚ ਪਹੁੰਚੇ। ਇਸ ਮੌਕੇ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (charanjit singh channi) ਵੀ ਹਾਜ਼ਰ ਸਨ। ਉਨ੍ਹਾਂ ਨੇ ਪਰਿਵਾਰ ਨਾਲ ਕੇਕ ਕੱਟਿਆ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਚੰਨੀ ਨੇ ਕਿਹਾ, “ਜਦੋਂ ਮੈਂ ਹਵੇਲੀ ਦੇ ਕਮਰੇ ‘ਚ ਪਹੁੰਚਿਆ ਤਾਂ ਸਾਹਮਣੇ ਸਿੱਧੂ ਦੀ ਤਸਵੀਰ ਸੀ। ਮੈਨੂੰ ਲੱਗਾ ਜਿਵੇਂ ਉਹ ਕਹਿ ਰਹੇ ਹੋਣ-ਭਾਈ, ਮੈਂ ਇੱਥੇ ਹੀ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਛੋਟੇ ਸਿੱਧੂ ਦਾ ਜਨਮ ਦਿਨ ਮਨਾਉਣ ਦਾ ਮੌਕਾ ਮਿਲਿਆ। ਸਾਨੂੰ ਖੁਸ਼ੀ ਹੈ ਕਿ ਸ਼ੁਭਦੀਪ ਨੇ ਪਰਿਵਾਰ ‘ਚ ਆ ਕੇ ਖੁਸ਼ੀਆਂ ਫੈਲਾਈਆਂ ਹਨ।”
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, “ਇੱਕ ਵੱਡਾ ਜ਼ਖ਼ਮ ਭਰ ਗਿਆ ਹੈ, ਅਤੇ ਅਸੀਂ ਇਸ ਨੂੰ ਉਸੇ ਤਰ੍ਹਾਂ ਲੈ ਰਹੇ ਹਾਂ। ਵੱਡੇ ਪੁੱਤਰ ਦੀ ਗੈਰਹਾਜ਼ਰੀ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਇਸ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ। ਸਾਬਕਾ ਮੁੱਖ ਮੰਤਰੀ ਦੇ ਆਉਣ ਨਾਲ ਇਹ ਪਲ ਹੋਰ ਵੀ ਖਾਸ ਹੋ ਗਿਆ ਹੈ।”
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਹੀ ਅਸੀਂ ਇਹ ਸਮਾਗਮ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ “ਸਰਕਾਰ ਨੇ ਤਿੰਨ ਸਾਲਾਂ ‘ਚ ਕੁਝ ਨਹੀਂ ਕੀਤਾ। ਨਸ਼ਾ ਰੋਕਣ ਦੇ ਨਾਂ ‘ਤੇ ਸਿਰਫ਼ ਡਰਾਮੇਬਾਜ਼ੀ ਹੋ ਰਹੀ ਹੈ। ਪੰਜਾਬ ਦੀ ਸੱਤਾ ਬੇਕਾਬੂ ਲੋਕਾਂ ਦੇ ਹੱਥਾਂ ‘ਚ ਹੈ।”
ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਮਾਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤੀ ਹੈ ਅਤੇ ਕੇਜਰੀਵਾਲ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ।
Read More: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ LOCK ਹੋਇਆ ਰਿਲੀਜ਼