ਚੰਡੀਗੜ੍ਹ, 26 ਅਕਤੂਬਰ 2024: ਕਾਂਗਰਸ ਪਾਰਟੀ (Congress Party) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ |
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਪਾਰਟੀਆਂ ਨੇ ਆਪਣੇ ਪੱਧਰ ‘ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਆਪਣੇ ਕੁਝ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਕਾਂਗਰਸ (Congress) ਨੂੰ ਇਸ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ 2024 ‘ਚ ਹਾਰ ਮਿਲੀ ਹੈ | ਹੁਣ ਕਾਂਗਰਸ ਪਾਰਟੀ ਦੀ ਨਜ਼ਰ ਝਾਰਖੰਡ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਤੇ ਟਿਕੀ ਹੈ |
ਚੋਣ ਕਮਿਸ਼ਨ ਮੁਤਾਬਕ ਮਹਾਰਾਸ਼ਟਰ (Maharashtra) ‘ਚ ਇਸ ਵਾਰ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਨੂੰ ਆਉਣਗੇ। ਜਦੋਂ ਕਿ ਝਾਰਖੰਡ ‘ਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।
ਮਹਾਰਾਸ਼ਟਰ ਵਿਧਾਨ ਸਭਾ ਚੋਣ ਕਾਰਜਕ੍ਰਮ:-
ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 4 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 23 ਨਵੰਬਰ
288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਬਹੁਮਤ ਦਾ ਅੰਕੜਾ 145 ਹੈ। ਮਹਾਰਾਸ਼ਟਰ ‘ਚ 9.63 ਕਰੋੜ ਵੋਟਰ ਹੋਣਗੇ। 4.97 ਕਰੋੜ ਮਰਦ ਅਤੇ 4.66 ਕਰੋੜ ਬੀਬੀ ਵੋਟਰ ਹੋਣਗੇ। ਇਸਦੇ ਨਾਲ ਹੀ 1.85 ਕਰੋੜ ਨੌਜਵਾਨ ਵੋਟਰ ਹੋਣਗੇ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 20.93 ਲੱਖ ਹੋਵੇਗੀ। ਇਸ ਵਾਰ ਸੂਬੇ ‘ਚ 1,00,186 ਪੋਲਿੰਗ ਸਟੇਸ਼ਨ ਹੋਣਗੇ। ਮਹਾਰਾਸ਼ਟਰ ‘ਚ ਇਸ ਸਮੇਂ ਏਕਨਾਥ ਸਿੰਦੇ ਮੁੱਖ ਮੰਤਰੀ ਹਨ |