ਚੰਡੀਗੜ੍ਹ, 6 ਜੁਲਾਈ 2024: ਇੰਗਲੈਂਡ ਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ (Labour Party) ਨੇ 14 ਸਾਲ ਬਾਅਦ ਸ਼ਾਨਦਾਰ ਜਿੱਤ ਦਰਜ ਕਰਕੇ ਸੱਤਾ ‘ਚ ਵਾਪਸੀ ਕੀਤੀ ਹੈ | ਇਸਦੇ ਨਾਲ ਹੀ ਕੀਰ ਸਟਾਰਮਰ (Keir Starmer) ਦੀ ਨਵੀਂ ਮੰਤਰੀ ਮੰਡਲ ‘ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਵੀ ਸ਼ਾਮਲ ਕੀਤਾ ਗਿਆ ਹੈ।
ਇੰਗਲੈਂਡ ਦੀਆਂ ਇਨ੍ਹਾਂ ਚੋਣ ‘ਚ ਕੁੱਲ 29 ਭਾਰਤੀ ਮੂਲ ਦੇ ਸੰਸਦ ਮੈਂਬਰ ਚੁਣੇ ਗਏ ਹਨ। ਭਾਰਤੀ ਮੂਲ ਦੀ ਲੀਜ਼ਾ (44 ਸਾਲਾ) ਨੂੰ ਨਵੀਂ ਲੇਬਰ ਸਰਕਾਰ ‘ਚ ਸੱਭਿਆਚਾਰ, ਮੀਡੀਆ ਅਤੇ ਖੇਡ ਰਾਜ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਹੈ | ਲੀਜ਼ਾ ਵਿਗਨ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਲੀਜ਼ਾ ਨੰਦੀ ਵਿਗਨ ਸੰਸਦੀ ਸੀਟ ਲਈ ਲੇਬਰ ਪਾਰਟੀ ਦੀ ਉਮੀਦਵਾਰ ਵਜੋਂ ਪੰਜਵੀਂ ਵਾਰ ਚੁਣੀ ਗਈ ਹੈ।
ਜਿਕਰਯੋਗ ਹੈ ਕਿ ਲੀਜ਼ਾ ਨੰਦੀ ਦਾ ਜਨਮ ਮਾਨਚੈਸਟਰ ‘ਚ ਲੇਵਿਸ ਅਤੇ ਦੀਪਕ ਨੰਦੀ ਦੇ ਘਰ ਹੋਇਆ ਸੀ। ਕੋਲਕਾਤਾ ‘ਚ ਜਨਮੇ, ਲੀਜ਼ਾ ਨੰਦੀ ਦੇ ਪਿਓ ਦੀਪਕ ਨੰਦੀ ਭਾਰਤੀ ਮੂਲ ਦੇ ਇੱਕ ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਸਨ। ਨੰਦੀ ਪਿਛਲੇ 14 ਸਾਲਾਂ ਲੇਬਰ ਪਾਰਟੀ ਨਾਲ ਜੁੜੀ ਹੋਈ ਹੈ |