Liquor shop

ਗੁਰਦੁਆਰਾ ਸਾਹਿਬ ਨੇੜੇ ਖੁੱਲ੍ਹਿਆਂ ਸੀ ਸ਼ਰਾਬ ਠੇਕਾ, ਲੋਕਾਂ ਦੇ ਵਿਰੋਧ ਤੋਂ ਬਾਅਦ ਕਰਵਾਇਆ ਬੰਦ

ਲੁਧਿਆਣਾ, 19 ਅਗਸਤ 2023: ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਗੁਰਦੁਆਰਾ ਸਾਹਿਬ, ਚਰਚ ਅਤੇ ਸਕੂਲ ਤੋਂ ਕੁਝ ਹੀ ਦੂਰੀ ‘ਤੇ ਸ਼ਰਾਬ ਦਾ ਠੇਕਾ (Liquor shop) ਖੁੱਲ੍ਹਿਆਂ, ਇਲਾਕਾ ਨਿਵਾਸੀਆਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਆਬਕਾਰੀ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਅੱਜ ਬੰਦ ਕਰਵਾ ਦਿੱਤਾ ਗਿਆ। ਫਰਨੀਚਰ ਦੀ ਦੁਕਾਨ ਵਿਚ ਨਜਾਇਜ਼ ਤੌਰ ‘ਤੇ ਖੁੱਲਿਆ ਹੋਇਆ ਸ਼ਰਾਬ ਦਾ ਠੇਕਾ ਕੁਝ ਦਿਨ ਪਹਿਲਾਂ ਹੀ ਖੁੱਲਿਆ ਸੀ |

ਇਸ ਮੌਕੇ ਇਲਾਕੇ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਭਾਜਪਾ ਆਗੂ ਗੁਰਦੀਪ ਸਿੰਘ ਨੀਟੂ ਨੇ ਕਿਹਾ ਕਿ ਠੇਕੇ ਦੀ ਕੁਝ ਹੀ ਦੂਰੀ ‘ਤੇ ਗੁਰਦੁਆਰਾ ਸਾਹਿਬ, ਚਰਚ ਅਤੇ ਸਕੂਲ ਸਥਿਤ ਹਨ| ਇਸ ਇਲਾਕੇ ਦਾ ਮਾਹੌਲ ਖ਼ਰਾਬ ਹੋਵੇਗਾ ਅਤੇ ਸੰਗਤਾਂ ਨੂੰ ਪ੍ਰੇਸ਼ਾਨੀ ਆਵੇਗੀ | ਨਿਯਮਾਂ ਮੁਤਾਬਕ ਸਕੂਲ ਅਤੇ ਧਾਰਮਿਕ ਸਥਾਨ ਤੋਂ 100 ਮੀਟਰ ਦਾਇਰੇ ਅੰਦਰ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ | ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਥਾਂ ‘ਤੇ ਫਰਨੀਚਰ ਦੀ ਦੁਕਾਨ ਹੈ ਅਤੇ ਕੁਝ ਦਿਨਾਂ ਤੋਂ ਇੱਥੇ ਸ਼ਰਾਬ ਦਾ ਠੇਕਾ (Liquor shop) ਖੋਲ੍ਹਿਆ ਗਿਆ ਸੀ |

ਉੱਥੇ ਹੀ ਮੌਕੇ ‘ਤੇ ਪਹੁੰਚੇ ਆਬਕਾਰੀ ਵਿਭਾਗ ਅਤੇ ਪੁਲਿਸ ਦੇ ਅਫਸਰਾਂ ਨੇ ਦੱਸਿਆ ਕਿ ਠੇਕੇਦਾਰ ਇਸ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜਾਜਤ ਨਹੀਂ ਹੈ, ਇਸ ਠੇਕੇਦਾਰ ‘ਤੇ ਕਾਰਵਾਈ ਕੀਤੀ ਜਾਵੇਗੀ |

Scroll to Top