Lions Club Panchkula Premier

ਲਾਇਨਜ਼ ਕਲੱਬ ਪੰਚਕੂਲਾ ਪ੍ਰੀਮਿਅਰ ਨੇ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਮੋਹਾਲੀ 14 ਅਗਸਤ 2024: ਲਾਇਨਜ਼ ਕਲੱਬ ਪੰਚਕੂਲਾ ਪ੍ਰੀਮਿਅਰ (Lions Club Panchkula Premier) ਵੱਲੋਂ ਅੱਜ ਪਿੰਡ ਮਟੌਰ ਵਿਖੇ ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ‘ਚ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਅਤੇ ਬੀਬੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ | ਇਹ ਪ੍ਰੋਗਰਾਮ ਜੇ.ਐੱਲ.ਪੀ.ਐੱਲ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮਿਅਰ ਨੇ ਸਾਂਝੇ ਤੌਰ ‘ਤੇ ਕੀਤਾ ਹੈ | ਇਸ ਪ੍ਰੋਗਰਾਮ ‘ਚ ਲਾਇਨ ਚਮਨ ਲਾਲ ਗੁਪਤਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਪ੍ਰੋਜੈਕਟ ਚੇਅਰਪਰਸਨ ਲਾਇਨ ਪਰਮਜੀਤ ਸਿੰਘ ਵੀ ਹਾਜ਼ਰ ਰਹੇ |

ਇਸ ਮੌਕੇ ਪ੍ਰੋਜੈਕਟ ਚੇਅਰਪਰਸਨ ਡਾ.ਐਸ.ਐਸ. ਭੰਮਰਾ ਨੇ ਦੱਸਿਆ ਕਿ ਅੱਜ 6 ਮਹੀਨਿਆਂ ਦੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਲੜਕੀਆਂ ਅਤੇ ਬੀਬੀਆਂ ਨੂੰ 10 ਮਸ਼ੀਨਾਂ ਵੰਡੀਆਂ ਹਨ | ਇਨ੍ਹਾਂ ‘ਚ ਮੋਟਰਾਈਜ਼ ਫੈਸ਼ਨ ਮੇਕਰ, ਕੰਪਿਊਟਰਾਈਜ ਇੰਡਸਟਰੀਅਲ ਸਮੇਤ 7 ਵੱਖ-ਵੱਖ ਤਰ੍ਹਾਂ ਦੀਆਂ ਛੋਟੀਆਂ ਅਤੇ ਵੱਡੀਆਂ ਮਸ਼ੀਨਾਂ ਸ਼ਾਮਲ ਹਨ |

ਉਨ੍ਹਾਂ ਦੱਸਿਆ ਕਿ ਇਸ ਸਕਿੱਲ ਸੈਂਟਰ ‘ਚ ਪਹਿਲਾਂ 6 ਮਹੀਨੇ ਦੀ ਸਿਖਲਾਈ ਦਿੱਤੀ ਜਾਂਦੀ ਹੈ | ਇਸਤੋਂ ਬਾਅਦ ਉਮੀਦਵਾਰਾਂ ਦਾ ਇਮਤਿਹਾਨ ਲਿਆ ਜਾਂਦਾ ਹੈ | ਇਹ ਸਾਰੀ ਸਿਖਲਾਈ ਪ੍ਰਿੰਸੀਪਲ ਦੁਰਗਾ ਵੱਲੋਂ ਦਿੱਤੀ ਜਾਂਦੀ ਹੈ | ਇਸ ਟ੍ਰੇਨਿੰਗ ‘ਚ ਜ਼ਰੂਰਤਮੰਦ ਤਬਕੇ ਨੂੰ ਕਵਰ ਕੀਤਾ ਗਿਆ ਹੈ, ਤਾਂ ਜੋ ਉਹ ਆਪਣੇ ਅੰਦਰ ਸਕਿੱਲ ਪੈਦਾ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਆਰਥਿਕ ਪੱਖ ਤੋਂ ਵੀ ਮਜ਼ਬੂਤ ਹੋ ਸਕਣ | ਇਸਦੇ ਨਾਲ ਹੀ ਉਹ ਆਪਣਾ ਕੰਮ ਵੀ ਸ਼ੁਰੂ ਕਰ ਸਕਦੀਆਂ ਹਨ |

ਇਸਦੇ ਨਾਲ ਹੀ ਟ੍ਰੇਨਿੰਗ ਪੂਰੀ ਕਰਨ ਵਾਲੀਆਂ ਨੂੰ ਭਾਰਤ ਸਰਕਾਰ ਦਾ ਸਕਿੱਲ ਡਿਵੈਲਪਮੈਂਟ ਸਰਟੀਫਿਕੇਟ ਸਮੇਤ ਦੋ ਤਰ੍ਹਾਂ ਦੇ ਸਰਟੀਫਿਕੇਟ ਦਿੱਤੇ ਗਏ ਹਨ | ਇਹ ਸਰਟੀਫਿਕੇਟ ਇਨ੍ਹਾਂ ਦੇ ਭਵਿੱਖ ‘ਚ ਵੀ ਕੰਮ ਆਉਣਗੇ | ਉਨ੍ਹਾਂ ਦੱਸਿਆ ਕਿ ਬੀਬੀਆਂ ਦੇ ਸ਼ਸ਼ਕਤੀਕਰਨ ਲਈ ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸਿੰਗਰ ਕੰਪਨੀ ਨਾਲ ਸਮਝੌਤਾ ਕਰਕੇ ਇਸ ਖੇਤਰ ‘ਚ ਲਗਾਤਾਰ ਕੰਮ ਕਰ ਰਿਹਾ ਹੈ|

ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ‘ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਿਖਲਾਈ ਦਿੱਤੀ ਜਾਂਦੀ ਹੈ | ਜਿਸਦੀ ਫੀਸ ਮਹਿਜ਼ 100 ਰੁਪਏ ਪ੍ਰਤੀ ਪ੍ਰਤੀ ਮਹੀਨਾ ਰੱਖੀ ਹੈ | ਉਨ੍ਹਾਂ ਦੱਸਿਆ ਕਿ ਅਜਿਹਾ ਇੱਕ ਹੋਰ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ‘ਚ ਦਿੱਤੀਆਂ ਮਸ਼ੀਨਾਂ ਦੀ ਮੁਰੰਮਤ ਅਤੇ ਦੇਖਰੇਖ ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਹੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਇਸ ਸੈਂਟਰ ‘ਚ ਹਰ ਲੋੜਵੰਦ ਸਕਿੱਲ ਸਿੱਖਣ ਲਈ ਆ ਸਕਦੀ ਹੈ |

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਲਾਇਨ ਚਮਨ ਲਾਲ ਗੁਪਤਾ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮਿਅਰ (Lions Club Panchkula Premier) ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਜੋ ਕਿ ਜੇ.ਐੱਲ.ਪੀ.ਐੱਲ ਦੇ ਐੱਮ.ਡੀ ਹਨ, ਉਨ੍ਹਾਂ ਰਾਹੀਂ ਮਹਿਲਾ ਸ਼ਸ਼ਕਤੀਕਰਨ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਚਲਾਇਆ ਜਾ ਰਿਹਾ ਹੈ | ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ਲੜਕੀਆਂ ਅਤੇ ਬੀਬੀਆਂ ਨੂੰ ਸਿਖਲਾਈ ਦੇ ਕੇ ਆਤਮ-ਨਿਰਭਰ ਬਣਾ ਰਿਹਾ ਹੈ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਅਤੇ ਆਰਥਿਕ ਪੱਖ ਤੋਂ ਮਜ਼ਬੂਤ ਹੋ ਸਕਣ | ਜਿਸਦਾ ਜੇ.ਐੱਲ.ਪੀ.ਐੱਲ ਸੀਵਿੰਗ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮਿਅਰ ਵਧਾਈ ਦਾ ਪਾਤਰ ਹੈ |

ਲਾਇਨਜ਼ ਕਲੱਬ ਇੰਟਰਨੈਸਨਲ ਦੇ 200 ਤੋਂ ਵੱਧ ਦੇਸ਼ਾਂ ‘ਚ ਕਲੱਬ ਹਨ, ਜੋ ਦਿਨ ਰਾਤ ਕੰਮ ਕਰਕੇ ਮਹਿਲਾ ਸ਼ਸ਼ਕਤੀਕਰਨ ‘ਚ ਅਹਿਮ ਯੋਗਦਾਨ ਪਾ ਰਹੇ ਹਨ |

ਇਸ ਮੌਕੇ ਸ਼੍ਰੀਮਤੀ ਮਨਜੀਤ ਭਮਰਾ, ਪ੍ਰਿੰਸੀਪਲ ਸ਼੍ਰੀਮਤੀ ਦੁਰਗਾ, ਲਾਇਨ ਦਿਨੇਸ਼ ਸਚਦੇਵਾ (ਪ੍ਰਧਾਨ), ਲਾਇਨ ਇਕੇਸਪਾਲ ਸਿੰਘ (ਸਕੱਤਰ), ਲਾਇਨ ਰਮਨ ਕੁਮਾਰ, ਕੁਲਦੀਪ ਸਿੰਘ, ਪਰਵਿੰਦਰ ਸਿੰਘ, ਐਚ.ਐੱਸ ਬਰਾੜ, ਅਮਰਜੀਤ ਸਿੰਘ, ਸ਼੍ਰੀਮਤੀ ਕਰਮਜੀਤ ਕੌਰ (ਐੱਮ.ਸੀ ਪਿੰਡ ਮਟੌਰ),  ਸ਼੍ਰੀਮਤੀ ਗੁਰਪੀਤ ਕੌਰ (ਐੱਮ.ਸੀ, ਪਿੰਡ ਮਟੌਰ) ਅਤੇ ਵਿਕਾਸ ਸੇਠ ਹਾਜ਼ਰ ਰਹੇ |

Scroll to Top