ਚੰਡੀਗੜ੍ਹ 01 ਸਤੰਬਰ 2022: ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ (Lions Club Panchkula Premier) ਨੇ ਜੇਐੱਲਪੀਐੱਲ (ਜਨਤਾ ਲੈਂਡ ਪ੍ਰਮੋਟਰਜ ਲਿਮ.) ਦੀ ਸਾਂਝੇਦਾਰੀ ਨਾਲ ਚੰਡੀਗੜ੍ਹ-ਪਟਿਆਲਾ ਹਾਈਵੇਅ ‘ਤੇ ਬਨੂੜ ਟੋਲ ਪਲਾਜ਼ਾ ਨੇੜੇ ਮੈਗਾ ਟ੍ਰੀ ਪਲਾਂਟੇਸ਼ਨ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ । ਪੌਦੇ ਲਗਾਉਣ ਦਾ ਇਹ ਪ੍ਰੋਜੈਕਟ ਐਨ.ਐਚ.ਏ.ਆਈ. ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ | ਇਸ ਦੌਰਾਨ ਐੱਲ.ਐਨ ਡਾ: ਐਸ.ਐਸ. ਭਾਮਰਾ ਦੀ ਪ੍ਰਧਾਨਗੀ ਹੇਠ 1500 ਪੌਦੇ ਲਗਾਏ ਗਏ ਹਨ।
ਪੌਦੇ ਲਗਾਉਣ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਮੁੱਖ ਮਹਿਮਾਨ ਡਾ: ਕੁਲਦੀਪ ਕੁਮਾਰ ਲੋਮਿਸ (ਯੋਜਨਾ ਸਲਾਹਕਾਰ, ਐੱਨ.ਐੱਚ.ਏ.ਆਈ.) ਅਤੇ ਕਲੱਬ ਦੇ ਜ਼ਿਲ੍ਹਾ ਗਵਰਨਰ ਲਾਇਨ ਐਡਵੋਕੇਟ ਵਰਿੰਦਰ ਮਹਿਤਾ ਵਲੋਂ ਕੀਤਾ ਗਿਆ । ਇਸ ਮੌਕੇ ਡਾ. ਐੱਸ ਐੱਸ ਭਾਮਰਾ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਜੈਕਟ ਤਹਿਤ ਲਗਾਏ ਗਏ ਪੌਦਿਆਂ ਦੀ ਦੇਖਭਾਲ ਐੱਨ.ਐੱਚ.ਏ.ਆਈ ਵਲੋਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਨੂੰ ਲੈ ਕੇ ਸਭ ਨੂੰ ਪੌਦੇ ਲਗਾਉਣ ਚਾਹੀਦੇ ਹਨ |
ਇਸ ਮੌਕੇ ਡਾ. ਐੱਸ ਐੱਸ ਭਾਮਰਾ ਨੇ ਲਾਇਨ ਗੌਰਵ ਖੰਨਾ (ਪ੍ਰਧਾਨ) ਅਤੇ ਲਾਇਨ ਸ਼ਾਇਨੀ ਤਨੇਜਾ (ਆਰ.ਸੀ.) NHAI ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਗੋਲਡਨ ਲਾਇਨਜ਼ ਕਲੱਬ ਦੇ ਮੈਂਬਰ ਜੀਐਲਐਸ ਮਨਜੀਤ ਭਾਮਰਾ ਪੀਡੀਪੀ, ਜੀਐਲਐਸ ਰੇਣੂ ਬਖਸ਼ੀ ਅਤੇ ਜੀਐਲਐਸ ਹੰਸਾ ਧੰਜਲ ਵੀ ਮੌਜੂਦ ਸਨ |