ਕੋਲਕਾਤਾ, 13 ਦਸੰਬਰ 2025: Lionel Messi in india: ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਲਿਓਨਲ ਮੈਸੀ 14 ਸਾਲਾਂ ਬਾਅਦ ਭਾਰਤ ਵਾਪਸ ਆਏ ਹਨ। ਉਨ੍ਹਾਂ ਦੇ ਨਾਲ ਉਰੂਗਵੇ ਦੇ ਸਟਾਰ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪਾਲ ਵੀ ਹਨ। ਤਿੰਨੋਂ ਖਿਡਾਰੀ ਸਵੇਰੇ 2:30 ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਪਹੁੰਚੇ ਅਤੇ ਕੋਲਕਾਤਾ ‘ਚ 11 ਵਜੇ ਇੱਕ 70 ਫੁੱਟ ਉੱਚੇ ਬੁੱਤ ਦਾ ਵਰਚੁਅਲ ਉਦਘਾਟਨ ਕੀਤਾ, ਜਿਸ ‘ਚ ਸ਼ਾਹਰੁਖ ਖਾਨ ਵੀ ਸ਼ਾਮਲ ਹੋਏ।
ਫਿਰ ਤਿੰਨੋਂ ਸਾਲਟ ਲੇਕ ਸਟੇਡੀਅਮ ਪਹੁੰਚੇ, ਪਰ ਛੇਤੀ ਚਲੇ ਗਏ (ਲਗਭਗ 22 ਮਿੰਟ), ਜਿਸ ਕਾਰਨ ਗੁੱਸੇ ‘ਚ ਆਏ ਪ੍ਰਸ਼ੰਸਕਾਂ ਨੇ ਸਟੈਂਡਾਂ ਤੋਂ ਬੋਤਲਾਂ ਅਤੇ ਕੁਰਸੀਆਂ ਸੁੱਟ ਦਿੱਤੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਇਸ ਮੰਦਭਾਗੀ ਘਟਨਾ ਲਈ ਲਿਓਨਲ ਮੈਸੀ ਅਤੇ ਸਾਰੇ ਖੇਡ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਬੈਨਰਜੀ ਨੇ ਕਿਹਾ ਕਿ ਉਹ ਕੋਲਕਾਤਾ ‘ਚ ਮੈਸੀ ਦੇ ਪ੍ਰੋਗਰਾਮ ਦੇ ਮਾੜੇ ਪ੍ਰਬੰਧਾਂ ਤੋਂ ਹੈਰਾਨ ਹਨ। ਇਸ ਘਟਨਾ ਦੀ ਜਾਂਚ ਲਈ ਇੱਕ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਇਸ ਘਟਨਾ ਲਈ ਦੁੱਖ ਅਤੇ ਮੁਆਫ਼ੀ ਮੰਗੀ ਹੈ।
ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਸਮਾਗਮ ਦੀਆਂ ਤਿਆਰੀਆਂ ਬਾਰੇ ਸੂਬਾ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਸੀ। ਪ੍ਰਸ਼ੰਸਕਾਂ ਵੱਲੋਂ ਲੋਕ ਭਵਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ ਕਿ ਟਿਕਟਾਂ ਬਹੁਤ ਮਹਿੰਗੀਆਂ ਹਨ, ਜਿਸ ਕਾਰਨ ਉਹ ਆਪਣੇ ਮਨਪਸੰਦ ਖਿਡਾਰੀਆਂ ਨੂੰ ਨਹੀਂ ਦੇਖ ਸਕਦੇ। ਰਾਜਪਾਲ ਨੂੰ ਲੋਕ ਭਵਨ ‘ਤੇ ਕਈ ਫੋਨ ਕਾਲਾਂ ਅਤੇ ਈਮੇਲ ਪ੍ਰਾਪਤ ਹੋਏ। ਪ੍ਰਸ਼ੰਸਕਾਂ ਨੇ ਕਿਹਾ ਕਿ ਟਿਕਟਾਂ ਦੀਆਂ ਕੀਮਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਰਾਜਪਾਲ ਨੇ ਮਾਮਲੇ ‘ਤੇ ਰਿਪੋਰਟ ਮੰਗੀ।
Read More: ਫੁੱਟਬਾਲਰ ਲਿਓਨਲ ਮੈਸੀ 14 ਸਾਲ ਬਾਅਦ ਭਾਰਤ ਆਏ, PM ਮੋਦੀ ਤੇ ਸਚਿਨ ਨਾਲ ਕਰਨਗੇ ਮੁਲਾਕਾਤ




