ਚੰਡੀਗੜ੍ਹ, 01 ਜੂਨ 2023: ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (PSG) ਨੂੰ ਵੱਡਾ ਝਟਕਾ ਲੱਗਾ ਹੈ। ਕੋਚ ਕ੍ਰਿਸਟੋਫ ਗਾਲਿਟਰ ਨੇ ਪੁਸ਼ਟੀ ਕੀਤੀ ਹੈ ਕਿ ਲਿਓਨੇਲ ਮੇਸੀ (Lionel Messi) ਨੇ ਜੂਨ ਵਿੱਚ ਆਪਣਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਕਲੱਬ ਛੱਡਣ ਦਾ ਫੈਸਲਾ ਕੀਤਾ ਹੈ। ਮੇਸੀ ਨੇ PSG ‘ਚ ਸਿਰਫ ਦੋ ਸਾਲ ਬਿਤਾਏ ਹਨ।
ਲੰਬੇ ਸਮੇਂ ਤੋਂ ਉਸ ਦੇ ਅਤੇ ਪੀਐਸਜੀ ਵਿਚਕਾਰ ਤਕਰਾਰ ਦੀਆਂ ਖਬਰਾਂ ਸਨ, ਕੁਝ ਦਿਨ ਪਹਿਲਾਂ ਮੇਸੀ ਦੇ ਸਾਊਦੀ ਅਰਬ ਦੌਰੇ ਤੋਂ ਬਾਅਦ ਕਲੱਬ ਨੇ ਉਸ ‘ਤੇ ਦੋ ਹਫ਼ਤਿਆਂ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਮੈਸੀ ਨੇ ਕਲੱਬ ਤੋਂ ਮੁਆਫ਼ੀ ਵੀ ਮੰਗੀ। ਅਜਿਹੇ ‘ਚ ਗਾਲਿਟਰ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਸੀ ਕਲੱਬ ਛੱਡ ਰਹੇ ਹਨ।
ਕਲੱਬ ਨਾਲ ਮੇਸੀ (Lionel Messi) ਦਾ ਕਰਾਰ ਇਸ ਸਾਲ ਜੂਨ ‘ਚ ਖ਼ਤਮ ਹੋ ਜਾਵੇਗਾ। ਪੀਐਸਜੀ ਨੇ ਮੈਸੀ ਨੂੰ ਨਵਾਂ ਕਰਾਰ ਪੇਸ਼ ਕੀਤਾ, ਪਰ ਅਰਜਨਟੀਨਾ ਦੇ ਕਪਤਾਨ ਨੇ ਇਸ ‘ਤੇ ਦਸਤਖਤ ਨਹੀਂ ਕੀਤੇ। ਗਾਲਿਟਰ ਨੇ ਦੱਸਿਆ ਕਿ ਮੇਸੀ ਪੀਐਸਜੀ ਲਈ ਕਲਰਮੋਂਟ ਫੁੱਟ ਦੇ ਖਿਲਾਫ ਆਖਰੀ ਮੈਚ ਖੇਡੇਗਾ। ਇਹ ਪੀਐਸਜੀ ਦਾ ਸੀਜ਼ਨ ਦਾ ਆਖਰੀ ਲੀਗ-ਵਨ ਮੈਚ ਵੀ ਹੋਵੇਗਾ।