Dal Khalsa

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਨੂੰ ਦਲ ਖ਼ਾਲਸਾ ਮਨਾਏਗੀ ਕਾਲਾ ਦਿਵਸ

ਅੰਮ੍ਰਿਤਸਰ 25 ਜਨਵਰੀ 2023: ਪਿਛਲੇ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਦਲ ਖ਼ਾਲਸਾ (Dal Khalsa) ਵੱਲੋਂ 26 ਜਨਵਰੀ ਅਤੇ 15 ਅਗਸਤ ਨੂੰ ਕਾਲਾ ਦਿਵਸ ਦੇ ਰੂਪ ‘ਚ ਮਨਾਉਂਦੀਆਂ ਆ ਰਹੀਆਂ ਹਨ ਅਤੇ ਭਾਰਤੀ ਸੰਵਿਧਾਨ ਨੂੰ ਨਾ ਮੰਨਣ ਦਾ ਦਾਅਵਾ ਕਰਦੀਆਂ ਆ ਰਹੀਆਂ ਜਿਸ ਦੇ ਚੱਲਦੇ ਇਸ ਵਾਰ ਵੀ 26 ਜਨਵਰੀ ਨੂੰ ਦਲ ਖ਼ਾਲਸਾ ਤੇ ਸਿੱਖ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਮਨਾਇਆ ਜਾਵੇਗਾ |

ਅੰਬ ਸਾਹਿਬ ਗੁਰਦਵਾਰਾ ਮੋਹਾਲੀ ਤੋਂ ਇਕ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਜਾਵੇਗਾ ਅਤੇ ਜਿਸਦੇ ਚੱਲਦੇ ਅੱਜ ਅੰਮ੍ਰਿਤਸਰ ਸੰਤੋਖਸਰ ਸਾਹਿਬ ਗੁਰਦੁਆਰਾ ਤੋਂ ਭੰਡਾਰੀ ਪੁਲ ਤੱਕ ਇੱਕ ਰੋਸ਼ ਮਾਰਚ ਕੱਢਿਆ ਗਿਆ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਆਪ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਦਾ ਹੈ ਅਤੇ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਹੈ, ਪਰ ਇਸਦੇ ਲੋਕਤੰਤਰਿਕ ਦਾ ਪਾਜ਼ ਉਦੋਂ ਉੱਗੜ ਜਾਂਦਾ ਹੈ, ਜਦੋਂ ਇਹ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਸੰਵਿਧਾਨਿਕ ਡਾਕੇ ਮਾਰਦਾ ਹੈ, ਸਿੱਖਾਂ ਨੂੰ ਸੰਵਿਧਾਨਿਕ ਹੱਕ ਦੇਣ ਅਤੇ ਸਿੱਖਾਂ ਦੀ ਵੱਖਰੀ ਪਛਾਣ ਤੋਂ ਇਨਕਾਰ ਕੀਤਾ ਜਾਂਦਾ ਹੈ, ਸਿੱਖਾਂ ‘ਤੇ ਹਿੰਦੂ ਕਾਨੂੰਨਾਂ ਨੂੰ ਜਬਰੀ ਠੋਸਿਆ ਜਾਂਦਾ ਹੈ ਅਤੇ ਸਿੱਖ ਅਧਿਕਾਰਾਂ ਦੀ ਲੜਾਈ ਨੂੰ ਮਿਲਟਰੀ ਅਤੇ ਪੁਲਿਸ ਦੀਆਂ ਗੋਲੀਆਂ ਅਤੇ ਡਾਂਗਾਂ ਨਾਲ ਦਬਾਇਆ ਗਿਆ।

ਉਨ੍ਹਾਂ ਕਿਹਾ ਕਿ ਇਹ ਬੜਾ ਦੁਖਦਾਈ ਹੈ ਕਿ ਭਾਰਤ ਦਾ ਮੌਜੂਦਾ ਸੰਵਿਧਾਨ ਘੱਟਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਸਮੇਤ ਲੋਕਤੰਤਰੀ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ ਅਤੇ ਤਖਤੀਆਂ ਫੜੀ ਸਿੱਖ ਕਾਰਕੂਨਾਂ ਨੇ ਸੰਤੋਖਸਰ ਸਾਹਿਬ ਗੁਰਦੁਆਰਾ ਤੋਂ ਹਾਲ ਗੇਟ ਭੰਡਾਰੀ ਪੁਲ ਤੱਕ ਮਾਰਚ ਕੱਢਿਆ | ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਆਕੀ ਭਾਰਤੀ ਸੰਵਿਧਾਨ ਨੂੰ ਨਾਕਰਦਿਆਂ ਨਾਅਰੇ ਲਾਏ।ਉਨ੍ਹਾਂ ਕਿਹਾ ਕਿ ਸਿੱਖ ਅਜ਼ਾਦੀ ਦੀ ਦੀ ਚੱਲ ਰਹੀ ਲੜਾਈ ਅਜ਼ਾਦੀ ਪ੍ਰਾਪਤੀ ਤੱਕ ਜਾਰੀ ਰਹੇਗੀ।

Scroll to Top