heavy Rain

ਪੰਜਾਬ ਦੇ ਕਈ ਹਿੱਸਿਆਂ ‘ਚ ਹਲਕੀ ਬਾਰਿਸ਼, ਕੀ ਪੰਜਾਬ ‘ਤੇ ਪਵੇਗਾ ਚੱਕਰਵਾਤੀ ਤੂਫ਼ਾਨ ਬਿਪਰਜੋਏ ਦਾ ਅਸਰ

ਚੰਡੀਗੜ੍ਹ,15 ਜੂਨ 2023: ਪੰਜਾਬ ‘ਚ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ, ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ ‘ਚ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ ਅਤੇ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਆਈਐਮਡੀ ਦੇ ਅਨੁਮਾਨ ਅਨੁਸਾਰ 18 ਜੂਨ ਤੱਕ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ 16 ਜੂਨ ਤੱਕ ਹਲਕੀ ਬਾਰਿਸ਼ ਜਾਰੀ ਰਹੇਗੀ, ਜਿਸ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਮਾਨਸੂਨ ਪੰਜਾਬ ‘ਚ ਕਦੋਂ ਦਾਖਲ ਹੋਵੇਗਾ, ਇਸ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਬਾਰਿਸ਼ ਪੈ ਰਹੀ ਹੈ, ਉਹ ਚੱਕਰਵਾਤ ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਦੇ ਪ੍ਰਭਾਵ ਹੇਠ ਹੈ। ਜਦਕਿ ਜੂਨ ਮਹੀਨੇ ਦੇ ਪਹਿਲੇ 15 ਦਿਨ ਬੀਤ ਚੁੱਕੇ ਹਨ। ਦੂਜੇ ਪਾਸੇ ਅਰਬ ਸਾਗਰ ਤੋਂ ਪੱਛਮੀ ਤੱਟ ਵੱਲ ਵਧ ਰਿਹਾ ਚੱਕਰਵਾਤ ਰਾਜਸਥਾਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪੰਜਾਬ ਵਿੱਚ ਫਿਲਹਾਲ ਕੋਈ ਅਲਰਟ ਨਹੀਂ ਹੈ, ਪਰ ਇਸਦਾ ਅਸਰ ਪੰਜਾਬ ਸਮੇਤ ਉਤਰੀ ਭਾਰਤ ਵਿੱਚ ਦੇਖਣ ਨੂੰ ਮਿਲ ਸਕਦਾ ਹੈ |

Scroll to Top