ਵਾਤਾਵਰਨ

ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਹੀ ਜੀਵਨ ਸੁਰੱਖਿਅਤ ਰੱਖਿਆ ਜਾ ਸਕਦਾ ਹੈ : ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 16 ਜੁਲਾਈ 2023: ਪਬਲਿਕ ਅਵੇਅਰਨੈਸ ਐਂਡ ਵੈਲਫੇਅਰ ਸੋਸਾਇਟੀ ਬਡੂੰਗਰ ਅਤੇ ਪ੍ਰਤਾਪ ਨਗਰ ਵਿਖੇ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਪੰਜਾਬ ਦੀ ਅਗਵਾਈ ਵਿੱਚ ਹਰਿਆਵਲ ਲਹਿਰ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਹਰਿਆਵਲ ਲਹਿਰ ਦੇ ਮੁੱਖੀ ਮਲਕੀਅਤ ਸਿੰਘ ਮਹਿਮਦਪੁਰ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਸਰਦਾਰ ਬਰਸਟ ਦਾ ਅਤੇ ਹੋਰ ਆਏ ਹੋਏ ਪਤਵੰਤੇ ਸਾਥੀਆਂ ਦਾ ਇਸ ਮੁਹਿਮ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਬਰਸਟ ਵੱਲੋਂ ਆਖਿਆ ਗਿਆ ਕਿ ਪਰਮਾਤਮਾ ਦੀ ਹਜੂਰੀ ਵਿਚ ਬੈਠ ਕੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਵਾਤਾਵਰਨ ਨੂੰ ਸ਼ੁੱਧ ਰੱਖਣਾ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ ਜੇ ਵਾਤਾਵਰਨ ਸੁਰੱਖਿਅਤ ਰੱਖਿਆ ਜਾਏਗਾ ਤਾਂ ਹੀ ਜੀਵਨ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜਿਸ ਤਰ੍ਹਾਂ ਵਾਤਾਵਰਨ ਵਿਚ ਪ੍ਰਦੂਸ਼ਣ ਹੋ ਰਿਹਾ ਹੈ ਬ੍ਰਹਮੰਡ ਵਿਚ ਆਕਸੀਜ਼ਨ ਦੀ ਕਮੀ ਹੋ ਰਹੀ ਹੈ ਹਰਿਆਵਲ ਪੰਜਾਬ ਲਹਿਰ ਤਹਿਤ ਇਸ ਸੋਸਾਇਟੀ ਵਲੋ ਪਹਿਲਾ ਵੀ ਹਜ਼ਾਰਾ ਬੂਟੇ ਲਗਾਏ ਗਏ ਸੀ ਤੇ ਅੱਗੇ ਵੀ ਆਉਣ ਵਾਲੇ ਸਮੇਂ ਵਿਚ ਲਗਾਉਣਾ ਲਈ ਬਹੁਤ ਹੀ ਸ਼ਲਾਂਘਾ ਯੋਗ ਕੰਮ ਕਰ ਰਹੀ ਹੈ ਤੇ ਓਹਨਾ ਦੀ ਦੇਖਭਾਲ ਦਾ ਕੰਮ ਕਰ ਰਹੀ ਹੈ।

ਵਾਤਾਵਰਨ

ਮਨੁੱਖ ਇਕ ਅਜਿਹਾ ਜੀਵ ਹੈ ਜਿਸ ਨੂੰ ਪਰਮਾਤਮਾ ਨੇ ਸੋਝੀ ਪ੍ਰਦਾਨ ਕੀਤੀ ਹੈ। ਇਸ ਸੋਝੀ ਦੇ ਸਦਕੇ ਹੀ ਸਮਾਜ ਦਾ ਸੁਧਾਰ ਕਰ ਸਕਦਾ ਹੈ। ਇਸਦੇ ਨਾਲ ਹੀ ਬੂਟਿਆ ਨੂੰ ਬਚਾਉਣ ਲਈ ਟ੍ਰੀ ਗਾਰਡਨਿੰਗ ਦਾ ਪ੍ਰਯੋਗ ਕੀਤਾ ਜਾਏਗਾ। ਜੇ ਓਹਨਾ ਦੀ ਸੋਸਾਇਟੀ ਨੂੰ ਕਿਸੀ ਵੀ ਕਿਸਮ ਦੀ ਮੱਦਦ ਦੀ ਲੋੜ ਹੋਏਗੀ ਤਾਂ ਬਰਸਟ ਵੱਲੋਂ ਓਹਨਾ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ।

ਇਸ ਮੌਕੇ ਨਾਲ ਗਗਨਦੀਪ ਸਿੰਘ ਬਰਸਟ, ਦਵਿੰਦਰ ਸਿੰਘ ਸ਼ੇਰਮਾਜਰਾ, ਮੁਖ਼ਤਿਆਰ ਸਿੰਘ ਗਿੱਲ ਕੈਸ਼ੀਅਰ, ਸੁਰਜੀਤ ਸਿੰਘ, ਸਰਵਣ ਸਿੰਘ, ਅਜਾਇਬ ਸਿੰਘ, ਹਰਚੰਦ ਸਿੰਘ ਨਿਰਵਾਣ ਸਾਬਕਾ ਚੀਫ ਇੰਜੀਨੀਅਰ, ਨਿਰਮਲ ਕੁਮਾਰ ਫੌਜੀ, ਗੁਰਕਿਰਪਾਲ ਸਿੰਘ,ਅਜੀਤ ਸਿੰਘ ਸੈਣੀ, ਇਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਹੋਰ ਵੀ ਸਾਥੀ ਮੋਜੂਦ ਰਹੇ।

Scroll to Top