Leh

Leh: ਲੇਹ ‘ਚ ਵਾਪਰਿਆ ਦਰਦਨਾਕ ਹਾਦਸਾ, 200 ਮੀਟਰ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ

ਚੰਡੀਗੜ੍ਹ, 22 ਅਗਸਤ 2024: ਲੇਹ (Leh) ਦੇ ਦੁਰਗੁਕ ਇਲਾਕੇ ‘ਚ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਡੁਰਬੁਕ ਜਾ ਰਹੀ ਇੱਕ ਸਕੂਲੀ ਬੱਸ 200 ਮੀਟਰ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਹਾਦਸੇ ‘ਚ 6 ਜਣਿਆਂ ਦੀ ਮੌਤ ਦੀ ਖ਼ਬਰ ਹੈ ਇਸਦੇ ਨਾਲ ਹੀ 19 ਹੋਰ ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੱਸ ‘ਚ ਦੋ ਬੱਚੇ ਅਤੇ 23 ਸਕੂਲ ਸਟਾਫ਼ ਸਮੇਤ ਕਰੀਬ 25 ਜਣੇ ਸਵਾਰ ਸਨ। ਡੁਰਬੁਕ ਨੇੜੇ ਇਹ ਹਾਦਸਾ ਵਾਪਰਿਆ ਹੈ |

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਚਲਾ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਲੇਹ (Leh) ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਫੌਜ ਅਤੇ ਸੀਐਚਸੀ ਤਾਂਗਤਸੇ ਸਿਹਤ ਸੰਭਾਲ ਕੇਂਦਰਾਂ ‘ਚ ਦਾਖਲ ਕਰਵਾਇਆ ਗਿਆ ਹੈ।

Scroll to Top