Legends League Cricket, 17 ਸਤੰਬਰ 2024 : ਕ੍ਰਿਕਟ ਪ੍ਰਸ਼ੰਸਕਾਂ ਲਈ ਹੁਣ ਲਾਟਰੀ ਲੱਗਣ ਜਾ ਰਹੀ ਹੈ। ਜਿੱਥੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦੋ ਦਿਨਾਂ ਬਾਅਦ ਸ਼ੁਰੂ ਹੋਵੇਗੀ, ਉਥੇ ਹੀ 20 ਸਤੰਬਰ ਤੋਂ ਲੈਜੈਂਡਜ਼ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਲੀਜੈਂਡਜ਼ ਲੀਗ ਦੇ ਮੈਚ ਭਾਰਤ ਦੇ ਚਾਰ ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਹ ਮੈਚ ਜੋਧਪੁਰ, ਸੂਰਤ, ਜੰਮੂ ਅਤੇ ਸ੍ਰੀਨਗਰ ਵਿੱਚ ਹੋਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਸ਼ਿਖਰ ਧਵਨ, ਦਿਨੇਸ਼ ਕਾਰਤਿਕ ਅਤੇ ਅੰਬਾਤੀ ਰਾਇਡੂ ਵੀ ਲੈਜੇਂਡਸ ਲੀਗ ‘ਚ ਐਕਸ਼ਨ ਕਰਦੇ ਨਜ਼ਰ ਆਉਣਗੇ।
ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਕੁੱਲ 6 ਟੀਮਾਂ ਹਿੱਸਾ ਲੈਂਦੀਆਂ ਹਨ। ਇਸ ਵਾਰ ਕਈ ਟੀਮਾਂ ਦੇ ਕਪਤਾਨ ਬਦਲੇ ਹਨ। ਸ਼ਿਖਰ ਧਵਨ, ਸੁਰੇਸ਼ ਰੈਨਾ, ਇਰਫਾਨ ਪਠਾਨ, ਹਰਭਜਨ ਸਿੰਘ, ਦਿਨੇਸ਼ ਕਾਰਤਿਕ ਅਤੇ ਇਆਨ ਬੇਲ ਨੂੰ 2024 ਲੀਜੈਂਡਜ਼ ਲੀਗ ਦੀ ਕਮਾਨ ਸੌਂਪੀ ਗਈ ਹੈ। ਇਸ ਸੀਜ਼ਨ ਦੀ ਸ਼ੁਰੂਆਤ 20 ਸਤੰਬਰ ਨੂੰ ਹਰਭਜਨ ਸਿੰਘ ਦੀ ਟੀਮ ਮਨੀਪਾਲ ਟਾਈਗਰਜ਼ ਅਤੇ ਇਰਫਾਨ ਪਠਾਨ ਦੀ ਟੀਮ ਕੋਨਾਰਕ ਸੂਰਿਆਸ ਉੜੀਸਾ (ਪਹਿਲਾਂ ਭੀਲਵਾੜਾ ਕਿੰਗਜ਼) ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਸੀਜ਼ਨ ਵਿੱਚ ਛੇ ਟੀਮਾਂ ਵਿਚਾਲੇ ਕੁੱਲ 25 ਮੈਚ ਖੇਡੇ ਜਾਣਗੇ।
ਸ਼ਿਖਰ ਧਵਨ, ਦਿਨੇਸ਼ ਕਾਰਤਿਕ ਅਤੇ ਅੰਬਾਤੀ ਰਾਇਡੂ ਦਾ ਡੈਬਿਊ
ਪਿਛਲੇ ਸੀਜ਼ਨ ਤੱਕ, ਹਰਭਜਨ ਸਿੰਘ, ਸੁਰੇਸ਼ ਰੈਨਾ, ਮੁਹੰਮਦ ਕੈਫ, ਆਰੋਨ ਫਿੰਚ, ਮਾਰਟਿਨ ਗੁਪਟਿਲ, ਗੌਤਮ ਗੰਭੀਰ, ਕ੍ਰਿਸ ਗੇਲ, ਹਾਸ਼ਿਮ ਅਮਲਾ ਅਤੇ ਰੌਸ ਟੇਲਰ ਸਮੇਤ ਅੰਤਰਰਾਸ਼ਟਰੀ ਕ੍ਰਿਕਟ ਦੇ ਕਈ ਸਾਬਕਾ ਮਹਾਨ ਖਿਡਾਰੀ ਲੈਜੈਂਡਜ਼ ਲੀਗ ਵਿੱਚ ਐਕਸ਼ਨ ਵਿੱਚ ਨਜ਼ਰ ਆਏ ਸਨ। ਇਸ ਸੀਜ਼ਨ ਵਿੱਚ ਭਾਰਤੀ ਦਿੱਗਜ ਖਿਡਾਰੀ ਸ਼ਿਖਰ ਧਵਨ, ਦਿਨੇਸ਼ ਕਾਰਤਿਕ, ਅੰਬਾਤੀ ਰਾਇਡੂ, ਧਵਲ ਕੁਲਕਰਨੀ ਅਤੇ ਕੇਦਾਰ ਜਾਧਵ ਵੀ ਲੈਜੈਂਡਜ਼ ਲੀਗ ਕ੍ਰਿਕਟ ਵਿੱਚ ਡੈਬਿਊ ਕਰਨ ਜਾ ਰਹੇ ਹਨ।