ਸਪੋਰਟਸ, 04 ਸਤੰਬਰ 2025: Amit Mishra Retires: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਲੈੱਗ ਸਪਿਨਰ ਅਮਿਤ ਮਿਸ਼ਰਾ (Amit Mishra) ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2017 ‘ਚ ਇੰਗਲੈਂਡ ਵਿਰੁੱਧ ਖੇਡਿਆ ਸੀ। 42 ਸਾਲਾ ਮਿਸ਼ਰਾ ਨੇ 2003 ‘ਚ ਬੰਗਲਾਦੇਸ਼ ‘ਚ ਵਨਡੇ ਤਿਕੋਣੀ ਸੀਰੀਜ਼ ਦੌਰਾਨ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।
ਅਮਿਤ ਮਿਸ਼ਰਾ ਨੇ ਭਾਰਤ ਲਈ 22 ਟੈਸਟ 36 ਵਨਡੇ ਅਤੇ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਮਿਸ਼ਰਾ ਆਈਪੀਐਲ ‘ਚ ਤਿੰਨ ਹੈਟ੍ਰਿਕ ਲੈਣ ਵਾਲਾ ਇਕਲੌਤਾ ਗੇਂਦਬਾਜ਼ ਹੈ। ਕ੍ਰਿਕਟ ‘ਚ ਮੇਰੇ ਜੀਵਨ ਦੇ ਇਹ 25 ਸਾਲ ਯਾਦਗਾਰੀ ਰਹੇ ਹਨ
ਉਨ੍ਹਾਂ (Amit Mishra) ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ, ਕ੍ਰਿਕਟ ‘ਚ ਮੇਰੇ ਜੀਵਨ ਦੇ ਇਹ 25 ਸਾਲ ਯਾਦਗਾਰੀ ਰਹੇ ਹਨ। ਮੈਂ ਬੀਸੀਸੀਆਈ, ਪ੍ਰਸ਼ਾਸਨ, ਹਰਿਆਣਾ ਕ੍ਰਿਕਟ ਐਸੋਸੀਏਸ਼ਨ, ਸਹਾਇਤਾ ਸਟਾਫ, ਆਪਣੇ ਸਾਥੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਸ ਸਮੇਂ ਦੌਰਾਨ ਮੇਰੇ ਨਾਲ ਸਨ।
ਉਨ੍ਹਾਂ ਕਿਹਾ, ਮੈਂ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਪਿਆਰ ਅਤੇ ਸਮਰਥਨ ਨੇ ਇਸ ਯਾਤਰਾ ਨੂੰ ਯਾਦਗਾਰੀ ਬਣਾਇਆ ਜਦੋਂ ਵੀ ਅਤੇ ਜਿੱਥੇ ਵੀ ਮੈਂ ਖੇਡਿਆ। ਕ੍ਰਿਕਟ ਨੇ ਮੈਨੂੰ ਅਣਗਿਣਤ ਯਾਦਾਂ ਅਤੇ ਅਨਮੋਲ ਸਿੱਖਿਆਵਾਂ ਦਿੱਤੀਆਂ ਹਨ ਅਤੇ ਮੈਦਾਨ ‘ਤੇ ਬਿਤਾਇਆ ਹਰ ਪਲ ਇੱਕ ਯਾਦ ਬਣ ਗਿਆ ਹੈ ਜਿਸਨੂੰ ਮੈਂ ਜੀਵਨ ਭਰ ਲਈ ਸੰਭਾਲਾਂਗਾ।
ਉਨ੍ਹਾਂ ਨੇ ਆਖਰੀ ਵਾਰ 2024 ‘ਚ ਲਖਨਊ ਸੁਪਰ ਜਾਇੰਟਸ ਲਈ ਰਾਜਸਥਾਨ ਰਾਇਲਜ਼ ਵਿਰੁੱਧ ਆਈਪੀਐਲ ਮੈਚ ਖੇਡਿਆ ਸੀ। ਉਹ 162 ਮੈਚਾਂ ‘ਚ 174 ਵਿਕਟਾਂ ਦੇ ਨਾਲ ਸੱਤਵੇਂ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਮਿਸ਼ਰਾ ਲੀਗ ਦੇ ਇਤਿਹਾਸ ‘ਚ ਤਿੰਨ ਹੈਟ੍ਰਿਕ ਲੈਣ ਵਾਲਾ ਇਕਲੌਤਾ ਗੇਂਦਬਾਜ਼ ਹੈ।
ਮਿਸ਼ਰਾ ਨੇ ਆਈਪੀਐਲ ‘ਚ ਵੱਖ-ਵੱਖ ਟੀਮਾਂ ਲਈ ਖੇਡਦੇ ਹੋਏ ਤਿੰਨ ਹੈਟ੍ਰਿਕ ਲਈਆਂ। ਇਨ੍ਹਾਂ ‘ਚ 2008 ‘ਚ ਦਿੱਲੀ ਡੇਅਰਡੇਵਿਲਜ਼, 2011 ‘ਚ ਕਿੰਗਜ਼ ਇਲੈਵਨ ਪੰਜਾਬ ਅਤੇ 2013 ‘ਚ ਸਨਰਾਈਜ਼ਰਜ਼ ਹੈਦਰਾਬਾਦ ਸ਼ਾਮਲ ਹਨ।
Read More: ENG ਬਨਾਮ SA: ਦੱਖਣੀ ਅਫਰੀਕਾ ਹੱਥੋਂ ਹਾਰ ਨਾਲ ਇੰਗਲੈਂਡ ਦੇ ਨਾਂ ਦਰਜ ਹੋਏ ਸ਼ਰਮਨਾਕ ਰਿਕਾਰਡ