July 7, 2024 5:15 pm
ਸਵੱਛਤਾ ਹੀ ਸੇਵਾ

ਸਰਕਾਰੀ ਕਾਲਜ, ਡੇਰਾਬੱਸੀ ਵਿਖੇ “ਸਵੱਛਤਾ ਹੀ ਸੇਵਾ” ਮੁਹਿੰਮ ਦੇ ਤਹਿਤ ਵੇਸਟ ਮੈਨੇਜਮੈਂਟ ਟੈਕਨੀਕਸ ਵਿਸ਼ੇ ਤੇ ਲੈਕਚਰ

ਐਸ.ਏ.ਐਸ.ਨਗਰ, 28 ਸਤੰਬਰ 2023: ਸਰਕਾਰੀ ਕਾਲਜ, ਡੇਰਾਬੱਸੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ “ਸਵੱਛਤਾ ਹੀ ਸੇਵਾ” ਮੁਹਿੰਮ ਦੇ ਤਹਿਤ ਵੇਸਟ ਮੈਨੇਜਮੈਂਟ ਟੈਕਨੀਕਸ (‘Waste management Techniques’) ਵਿਸ਼ੇ ਤੇ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਲੈਕਚਰ ਕਰਵਾਇਆ ਗਿਆ ।

ਇਸ ਮੌਕੇ ਸੀਮਾ ਮਲਿਕ ਅਸਿਸਟੈਟ ਪ੍ਰੋਫੈਸਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਐੱਡ ਰਿਸਰਚ, ਰਿਸੋਰਸ ਪਰਸਨ ਦੇ ਤੌਰ ਤੇ ਹਾਜਰ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੇਸ਼ ਵਿਚ ਸਵੱਛਤਾ ਹੀ ਸੇਵਾ” ਮੁਹਿੰਮ ਅਧੀਨ ਵੇਸਟ ਮੈਨੇਜਮੈਂਟ ਟੈਕਨੀਕਸ (Waste management Techniques’) ਬਾਰੇ ਲੈਕਚਰ ਦਿੱਤਾ ਅਤੇ ਸਰਕਾਰ ਵਲੋ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ 5 ਆਰਜ-ਰਿਫਊਜ, ਰਿਡਿਊਸ, ਰੀਯੂਜ, ਰੀਸਾਈਕਲ ਐਂਡ ਰੋਟ (5 R’s– Refuse Reduce, Reuse, Recycle, and Rot) ਦੇ ਅਧੀਨ ਰਹਿ ਕੇ ਜੀਵਨ ਕਲਾ ਨੂੰ ਸੁਧਾਰਣ ਤੇ ਨਿਖਾਰਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਸਵੱਛਤਾ ਅਭਿਆਨ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਵੱਛ ਅਤੇ ਸਾਫ਼ ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਅਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਅਸੀਂ ਆਪਣੀ ਜੀਵਨ ਸ਼ੈਲੀ ਦੇ ਵਿਚ ਥੋੜਾ ਜਾ ਬਦਲਾਵ ਕਰਕੇ ਸੰਸਾਰ ਵਿੱਚ ਇਨਸਾਨਾਂ ਵਲੋਂ ਫੈਲਾਏ ਜਾ ਰਹੇ ਕੂੜਾ-ਕਰਕਟ ਦੀ ਗੰਭੀਰ ਸਮੱਸਿਆ ਪ੍ਰਤੀ ਸਮਾਜ ਨੂੰ ਚੇਤੰਨ ਕਰ ਸਕਦੇ ਹਾਂ।

ਇਸ ਮੌਕੇ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਐਨ.ਐਸ.ਐਸ. ਵਿਦਿਆਰਥੀਆਂ ਨੂੰ ਵੇਸਟ ਮੈਨੇਜਮੈਂਟ(Waste management) ਕਰਨ ਅਤੇ ਸਰਕਾਰ ਨਾਲ ਤਨ੍ਹਦੇਹੀ ਨਾਲ ਸਹਿਯੋਗ ਕਰਨ ਦਾ ਵਾਦਾ ਲਿਆ । ਸਵੱਛਤਾ ਦੇ ਪੰਦਰਵਾੜੇ ਦੀ ਸਫ਼ਲ ਸ਼ੁਰੂਆਤ ਇਕ ਸਾਈਕਲ ਰੈਲੀ ਕੱਢ ਕੇ 19-09-2023 ਨੂੰ ਕੀਤੀ ਗਈ ਸੀ । ਇਸ ਮੌਕੇ ਕਾਲਜ ਦੇ 70 ਦੇ ਕਰੀਬ ਐਨਐਸਐਸ ਵਲੰਟੀਅਰਾਂ ਤੇ ਐਨਐਸਐਸ ਪ੍ਰੋਗਰਾਮ ਅਫਸਰਾਂ ਨੇ ਲੈਕਚਰ ਸੁਣਿਆ । ਇਸ ਮੌਕੇ ਪ੍ਰੋ. ਸੁਨੀਲ ਪ੍ਰੋ. ਰਵਿੰਦਰ ਸਿੰਘ, ਪ੍ਰੋ. ਬੋਮਿੰਦਰ ਕੌਰ, ਮੌਜੂਦ ਸਨ।