June 30, 2024 11:22 am
PM Modi

ਇੰਡੀਆਂ ਗਠਜੋੜ ਦੇ ਆਗੂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਜਾ ਰਹੇ ਹਨ: PM ਮੋਦੀ

ਚੰਡੀਗੜ੍ਹ, 18 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਰਾਜਧਾਨੀ ਦਿੱਲੀ ਵਿੱਚ ਪਹਿਲੀ ਜਨ ਸਭਾ ਨੂੰ ਸੰਬੋਧਨ ਕੀਤਾ। ਉੱਤਰ ਪੂਰਬੀ ਦਿੱਲੀ ਦੇ ਕਰਤਾਰ ਨਗਰ ਇਲਾਕੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਹਰ ਪਲ-ਪਲ ਅਤੇ ਹਰ ਕਣ-ਕਣ ਦੇਸ਼ ਦੇ ਲੋਕਾਂ ਲਈ ਹੈ। ਪੀਐਮ ਨੇ ਕਿਹਾ ਕਿ ਇੰਡੀਆਂ ਗਠਜੋੜ ਦੇ ਆਗੂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਦਿੱਲੀ ਦੀ ਰੈਲੀ ‘ਚ ਪੀਐਮ ਮੋਦੀ (PM Modi) ਨੇ ਇੰਡੀਆਂ ਗਠਜੋੜ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਮੌਕਾਪ੍ਰਸਤ ਗਠਜੋੜ ਤੁਸ਼ਟੀਕਰਨ ਲਈ ਦੇਸ਼ ਵਿੱਚ ਹਿੰਸਾ ਵੀ ਫੈਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੀਏਏ ਕਾਨੂੰਨ ਆਇਆ ਤਾਂ ਉਨ੍ਹਾਂ ਨੇ ਦਿੱਲੀ ਨੂੰ ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਿਆ। ਪਹਿਲਾਂ ਸੜਕਾਂ ਜਾਮ ਕੀਤੀਆਂ, ਫਿਰ ਦੰਗੇ ਕਰਵਾਏ। ਪਰ ਅੱਜ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੀਆਂ ਚਾਰ ਪੀੜ੍ਹੀਆਂ ਨੇ ਦਿੱਲੀ ‘ਤੇ ਰਾਜ ਕੀਤਾ। ਪਰ ਅੱਜ ਉਨ੍ਹਾਂ ਕੋਲ ਦਿੱਲੀ ਦੀਆਂ ਚਾਰ ਸੀਟਾਂ ‘ਤੇ ਚੋਣ ਲੜਨ ਦੀ ਤਾਕਤ ਨਹੀਂ ਰਹੀ। ਕਾਂਗਰਸ ਉੱਥੇ ਵੀ ਨਹੀਂ ਲੜ ਸਕੀ, ਜਿੱਥੇ 10 ਜਨਪਥ ‘ਤੇ ਉਨ੍ਹਾਂ ਦੀ ਅਦਾਲਤ ਹੈ।