ਸੰਗਰੂਰ ਦੇ ਸਾਰੇ ਕੋਰਟਾਂ ਦੇ ‘ਚ ਵਕੀਲਾਂ ਨੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ, ਜੱਜ ਦੇ ਖਿਲਾਫ ਖੋਲਿਆ ਮੋਰਚਾ

12 ਨਵੰਬਰ 2025: ਸੰਗਰੂਰ (sangrur) ਜ਼ਿਲ੍ਹੇ ਵਿੱਚ ਅੱਜ ਵਕੀਲ ਭਾਈਚਾਰੇ ਵੱਲੋਂ ਵੱਡਾ ਰੋਸ ਪ੍ਰਗਟ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸਾਰੇ ਕੋਰਟਾਂ ਧੂਰੀ, ਸੰਗਰੂਰ, ਮੂਨਕ, ਲਹਿਰਾਗਾਗਾ ਅਤੇ ਸੁਨਾਮ ਵਿੱਚ ਵਕੀਲਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਹੜਤਾਲ ਧੂਰੀ ਦੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਵੱਲੋਂ ਵਕੀਲਾਂ ਨਾਲ ਕੀਤੇ ਗਏ ਮਿਸ ਬਿਹੇਵ ਦੇ ਇਲਜ਼ਾਮਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ, ਕੱਲ੍ਹ ਧੂਰੀ ਵਿੱਚ ਵਕੀਲਾਂ ਨੇ ਲੰਚ ਟਾਈਮ ਤੋਂ ਬਾਅਦ ਕੋਰਟ ਅੱਗੇ ਧਰਨਾ ਦਿੱਤਾ ਸੀ ਅਤੇ ਜੱਜ ਸਾਹਿਬ ਦੇ ਵਿਰੁੱਧ ਨਾਰਾਬਾਜ਼ੀ ਕਰਦੇ ਹੋਏ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ। ਅੱਜ ਇਸ ਹੜਤਾਲ ਨੂੰ ਜ਼ਿਲ੍ਹਾ ਪੱਧਰ ’ਤੇ ਸਮਰਥਨ ਮਿਲਿਆ ਅਤੇ ਸਾਰੇ ਕੋਰਟਾਂ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਸੈਸ਼ਨ ਜੱਜ ਨੇ ਧੂਰੀ ਦੇ ਜੱਜ ਸਾਹਿਬ ਹਰਪ੍ਰੀਤ ਸਿੰਘ ਅਤੇ ਵਕੀਲ ਪੱਖ ਨੂੰ ਅੱਜ ਬੁਲਾਇਆ ਹੈ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਵੀ ਨਿਆਯਸੰਗਤ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਸਿਰਫ਼ ਜ਼ਿਲ੍ਹਾ ਪੱਧਰ ਹੀ ਨਹੀਂ, ਸਗੋਂ ਪੰਜਾਬ ਪੱਧਰ ’ਤੇ ਵਧਾ ਦਿੱਤੀ ਜਾਵੇਗੀ।

Read More: ਜਲੰਧਰ ਬਾਰ ਐਸੋਸੀਏਸ਼ਨ ਨੇ ਫਿਰ ਤੋਂ ਅਦਾਲਤ ‘ਚ “ਨੋ-ਵਰਕ ਡੇ” ਐਲਾਨਿਆ

Scroll to Top