ਰੂਪਨਗਰ, 28 ਅਕਤੂਬਰ 2023: ਆਪਣੀ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਵਾਲੇ ਵਕੀਲ (lawyer) ਦੀ ਮੈਂਬਰਸ਼ਿਪ ਰੋਪੜ ਬਾਰ ਐਸੋਸੀਏਸ਼ਨ ਨੇ ਰੱਦ ਕਰ ਦਿੱਤੀ ਹੈ | ਬਜ਼ੁਰਗ ਮਾਤਾ ਨੂੰ ਵਕੀਲ ਪੁੱਤਰ ਅਤੇ ਨੂੰਹ ਅਤੇ ਪੋਤਰੇ ਦੇ ਚੁੰਗਲ ‘ਚੋਂ ਛੁਡਾ ਲਿਆ ਹੈ | ਮਾਤਾ ਨੂੰ ਸਿਵਲ ਹਸਪਤਾਲ ‘ਚ ਇਲਾਜ਼ ਲਿਜਾਇਆ ਗਿਆ ਹੈ।
ਵਕੀਲ (lawyer) ਪੁੱਤ ਤੇ ਉਸ ਦੀ ਘਰਵਾਲੀ ਬਜ਼ੁਰਗ ਬਿਮਾਰ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਸਨ। ਹੋਰ ਤਾਂ ਹੋਰ ਪੋਤਾ ਵੀ ਮਾਂ-ਬਾਪ ਨਾਲ ਮਿਲ ਕੇ ਦਾਦੀ ਨੂੰ ਕੁੱਟਦਾ ਰਿਹਾ। ਇਹ ਸਭ ਕੁਝ ਹੁਣ ਪਰਿਵਾਰ ਵੱਲੋਂ ਕਮਰੇ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ। ਜਿਸ ਦੇ ਆਧਾਰ ‘ਤੇ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ‘ਮਨੁੱਖਤਾ ਦੀ ਸੇਵਾ’ ਵੱਲੋਂ ਰੂਪਨਗਰ ਪੁਲਿਸ ਨੂੰ ਨਾਲ ਲੈ ਕੇ ਇਸ ਦਾ ਪਰਦਾਫਾਸ਼ ਕੀਤਾ ਗਿਆ।
ਇਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੂਪਨਗਰ ਪੁਲਿਸ ਨੇ ਵਕੀਲ ਪੁੱਤਰ ਅੰਕੁਰ ਵਰਮਾ, ਉਸ ਦੀ ਪਤਨੀ ਸੁਧਾ ਵਰਮਾ ਤੇ ਨਾਬਾਲਗ ਪੁੱਤਰ ਕਰਿਸ਼ਵ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ
ਬਜ਼ੁਰਗ ਮਾਤਾ ਅਧਰੰਗ ਦੀ ਸ਼ਿਕਾਰ ਹੋਣ ਕਰਕੇ ਬਹੁਤਾ ਤੁਰਨ ਫਿਰਨ ਤੋਂ ਲਾਚਾਰ ਸੀ। ਇਹ ਸਾਰਾ ਕੁਝ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੁੰਦਾ ਰਿਹਾ ਅਤੇ ਬਜ਼ੁਰਗ ਮਾਂ ਦੀ ਧੀ ਦੇ ਹੱਥ ਕੈਮਰਿਆਂ ਦਾ ਵਾਈਫਾਈ ਕੋਡ ਲੱਗਣ ਤੋਂ ਬਾਅਦ ਇਹ ਸਭ ਸਾਹਮਣੇ ਆਇਆ | ਧੀ ਨੇ ਮਾਂ ‘ਤੇ ਹੁੰਦਾ ਸਾਰਾ ਤਸ਼ੱਦਦ ਦੇਖਿਆ ਅਤੇ ਸਾਰੀਆਂ ਵੀਡੀਓ ਮਨੁੱਖਤਾ ਦੀ ਸੇਵਾ ਸੰਸਥਾ ਸਿਵਲ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਕੀਤੀਆਂ | ਜ਼ਿਲ੍ਹਾ ਪੁਲਿਸ ਵਿਵੇਕਸ਼ੀਲ ਸੋਨੀ ਦੇ ਸਹਿਯੋਗ ਨਾਲ ਥਾਣਾ ਸਿਟੀ ‘ਸੁਰੱਖਿਆ ਲੈ ਕੇ ਉਹ ਅੱਜ ਬੇਸੁਧ ਹੋਈ ਬਜ਼ੁਰਗ ਮਾਤਾ ਕੋਲ ‘ਚ ਪਹੁੰਚੇ |
ਬਜ਼ੁਰਗ ਮਾਤਾ ਦੀ ਧੀ ਵੀ ਜਿਲ੍ਹੇ ਦੇ ਇੱਕ ਖ਼ਾਲਸਾ ਕਾਲਜ ਵਿਚ ਲੈਕਚਰਾਰ ਹੈ ਅਤੇ ਬਜ਼ੁਰਗ ਮਾਤਾ ਦਾ ਪਤੀ ਹਰੀ ਚੰਦ ਵਰਮਾ ਵੀ ਰੂਪਨਗਰ ਦਾ ਨਾਮੀ ਵਕੀਲ ਰਿਹਾ ਹੈ | ਬਜ਼ੁਰਗ ਮਾਤਾ ਨੂੰ ਰੈਸਕਿਊ ਕਰਨ ਮੌਕੇ ਸੰਸਥਾ ਦੇ ਆਗੂਆਂ ਵਲੋਂ ਵਕੀਲ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਉਨ੍ਹਾਂ ਦੀਆਂ ਵੀਡੀਓ ਵੀ ਦਿਖਾਈਆਂ ਗਈਆਂ ਪਰ ਉਹ ਹੇਠ ਜੋੜਦੇ ਰਹੇ ਅਤੇ ਕਿਹਾ ਕਿ ਉਹ ਪਸ਼ਚਾਤਾਪ ਕਰਦੇ ਹਨ ਅਤੇ ਮਾਤਾ ਦੀ ਸੇਵਾ ਕਰਨਗੇ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਕੀਲ ਪੁੱਤਰ ਨੇ ਕੁੱਝ ਸਮਾਂ ਪਹਿਲਾਂ ਹੀ ਜਾਇਦਾਦ ਵੀ ਤਬਦੀਲ ਕੀਤੀ ਹੈ, ਜਿਸ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ । ਇਸ ਮੌਕੇ ਕੁਦਰਤ ਦੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਅਤੇ ਸਾਰੇ ਮੈਂਬਰ ਵੀ ਹਾਜ਼ਰ ਸਨ।
ਵਕੀਲ (lawyer) ਪੁੱਤਰ ਗਿ੍ਫ਼ਤਾਰ ਸਿਟੀ ਪੁਲਿਸ ਰੂਪਨਗਰ ਦੇ ਐਸ. ਐਚ. ਓ. ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਐਡਵੋਕੇਟ ਅੰਕੁਰ ਵਰਮਾ ਉਨ੍ਹਾਂ ਦੀ ਪਤਨੀ ਅਤੇ ਇੱਕ ਨਬਾਲਗ ਪੁੱਤ ‘ਤੇ ਅਧੀਨ ਧਾਰਾਵਾਂ 323, 342,355, ਅਤੇ 327 ਆਈਪੀਸੀ ਸਮੇਤ ਮਾਪਿਆਂ ਦੀ ਸੇਵਾ ਅਤੇ ਸੰਭਾਲ ਲਈ ਬਣੇ ਐਕਟ ਦੇ ਸੈਕਸ਼ਨ 24 ਅਧੀਨ ਐਫ. ਆਈ. ਆਰ. ਦਰਜ ਕਰਕੇ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਦੀ ਪੁੱਤਰੀ ਦੀ ਸ਼ਿਕਾਇਤ ਦੋ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ।