ਕੈਨੇਡਾ ਤੋਂ ਅੰਮ੍ਰਿਤਸਰ ਆਏ ਵਕੀਲ ਨੇ ਕੈਨੇਡਾ ਦੇ ਹਾਲਾਤਾਂ ਬਾਰੇ ਦਿੱਤੀ ਜਾਣਕਾਰੀ

24 ਜਨਵਰੀ 2025: ਅੱਜਕਲ੍ਹ ਦੀ ਨੌਜਵਾਨ ਪੀੜੀ ਜਲਦੀ ਅਮੀਰ ਹੋਣ ਦੀ ਚਾਹਵਾਨ ਅਤੇ ਵਧੀਆ ਲਾਈਫ ਸਟਾਈਲ ਬਤੀਤ ਕਰਨ ਦੇ ਲਈ ਵਿਦੇਸ਼ ਵੱਲ ਨੂੰ ਰੁੱਖ ਕਰ ਰਹੇ ਹਨ। ਜਿਸ ਦੇ ਚਲਦੇ ਕੈਨੇਡਾ (Canada and America) ਅਮਰੀਕਾ ਅਜਿਹੇ ਦੇਸ਼ਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਜਾ ਰਹੇ ਹਨ। ਲੇਕਿਨ ਅੱਜ ਦੇ ਸਮੇਂ ਵਿੱਚ ਕੈਨੇਡਾ ਦੇ ਵਿੱਚ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੈਨੇਡਾ ਤੋਂ ਅੰਮ੍ਰਿਤਸਰ ਪਹੁੰਚੇ ਵਕੀਲ ਐਸਪੀ ਸਿੰਘ ਨੇ ਅੱਜ ਮੀਡੀਆ (media) ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਆਪਣੀ ਕਾਨੂੰਨੀ ਪੜ੍ਹਾਈ ਖਾਲਸਾ ਕਾਲਜ ਆਫ ਲਾਅ ਤੋਂ ਕੀਤੀ ਹੈ, ਅਤੇ ਉਹ ਕੈਨੇਡਾ ਦੇ ਵਿੱਚ ਸਸਕੈਚਵਨ ਅਤੇ ਅੰਟੋਰੀਓ ਦੇ ਵਿੱਚ ਆਪਣੀ ਵਕਾਲਤ ਦੀ ਪ੍ਰੈਕਟਿਸ ਕਰ ਰਹੇ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੈਨੇਡਾ ਦੇ ਵਿੱਚ ਜੋ ਹਾਲਾਤ ਹਨ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਪਹੁੰਚ ਰਹੇ ਹਨ ਅਤੇ ਉਹਨਾਂ ਦੇ ਵਰਕ ਪਰਮਿਟ ਵੀ ਖਤਮ ਹੋ ਗਏ ਹਨ ਅਤੇ ਉਹਨਾਂ ਨੂੰ ਨਵੇਂ ਵਰਕ ਪਰਮਿਟ ਲੈਣ ਲਈ ਜਾਂ ਪੀਆਰ ਲੈਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਰਕਾਰ (sarkar) ਦੇ ਬਹੁਤ ਸਾਰੇ ਪ੍ਰੋਗਰਾਮ ਬੰਦ ਹੋ ਗਏ ਹਨ ਜਿਸ ਕਰਕੇ ਪੀਆਰ ਲੈਣ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਨਾਂ ਨੌਜਵਾਨਾਂ ਦਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਉਹ ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਣੀਆਂ ਛੋਟੀਆਂ-ਛੋਟੀਆਂ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੀ ਨੌਕਰੀ ਲੱਭਣ ਅਤੇ ਉਥੋਂ ਵਰਕ ਪਰਮਿਟ ਅਪਲਾਈ ਕਰਨ ਤਾਂ ਜੋ ਕਿ ਉਹਨਾਂ ਨੂੰ ਕੈਨੇਡਾ (canada) ਦੇ ਵਿੱਚ ਕਿਸੇ ਵੀ ਤਰੀਕੇ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ|

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਲੋਕ ਵਿਦੇਸ਼ ਜਾ ਕੇ ਆਪਣੇ ਸਪਾਊਸ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ ਲੇਕਿਨ ਉਸ ਦੇ ਵਿੱਚ ਵੀ ਹੁਣ ਕੈਨੇਡਾ ਸਰਕਾਰ ਨੇ ਕੰਡੀਸ਼ਨ ਲਗਾ ਦਿੱਤੀਆਂ ਹਨ, ਕਿ ਜੋ ਲੋਕ ਡਿਪਲੋਮਾ ਕਰਦੇ ਸਮੇਂ ਆਪਣੇ ਸਪਾਊਸ ਨੂੰ ਵਿਦੇਸ਼ ਬੁਲਾਉਣਾ ਚਾਹੁੰਦੇ ਹਨ ਉਸ ਨੂੰ ਇਜਾਜ਼ਤ ਜਲਦੀ ਨਹੀਂ ਮਿਲ ਰਹੀ ਹੈ ਤੇ ਜੋ ਹਾਇਰ ਐਜੂਕੇਸ਼ਨ ਨਾਲ ਕਰਦੇ ਹੋਏ ਆਪਣੇ ਸਪਾਊਸ ਨੂੰ ਵਿਦੇਸ਼ ਬੁਲਾਉਣਾ ਚਾਹੇ ਤਾਂ ਉਸ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ|

Read More: PR ਨੌਜਵਾਨ ਨੇ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਕੇ ਬਣਾਉਣੀਆਂ ਸ਼ੁਰੂ ਕੀਤੀਆਂ ਪਤੰਗਾਂ

Scroll to Top