Kuka Diagnostic Centre

ਕੁਕਾ ਡਾਇਗਨੌਸਟਿਕ ਸੈਂਟਰ ‘ਚ ਉੱਚ ਪੱਧਰੀ ਅਪਗ੍ਰੇਡ ਯੂਨਿਟ ਦੀ ਸ਼ੁਰੂਆਤ

ਲੁਧਿਆਣਾ, 03 ਜਨਵਰੀ 2025: Kuka Diagnostic Centre: ਕੁਕਾ ਡਾਇਗਨੌਸਟਿਕ ਸੈਂਟਰ ਅਲਟਰਾਸਾਊਂਡ, ਐਕਸ-ਰੇ, ਸੀਟੀ, ਐਮਆਰਆਈ, ਮੈਮੋਗ੍ਰਾਫੀ ਅਤੇ ਲੈਬ ਸੇਵਾਵਾਂ ਵਰਗੀਆਂ ਖੇਤਰ ‘ਚ ਵਧੀਆ ਡਾਇਗਨੌਸਟਿਕ ਸੁਵਿਧਾਵਾਂ ਬਹੁਤ ਹੀ ਸਸਤੀ ਕੀਮਤਾਂ ‘ਤੇ ਦੇਣ ਲਈ ਮਸ਼ਹੂਰ ਹੈ | ਜਿਨ੍ਹਾਂ ਵੱਲੋਂ ਨ ਅੱਜ ਆਪਣੀ ਉੱਚ ਪੱਧਰੀ ਅਪਗ੍ਰੇਡ ਯੂਨਿਟ ਦੀ ਸ਼ੁਰੂਆਤ ਕੀਤੀ ਹੈ।

ਇਸ ਮੌਕੇ ਡਾ. ਪ੍ਰਸ਼ਾਂਤ ਅਰੋੜਾ ਨੇ ਕਿਹਾ ਕਿ “ਸਾਡੇ ਸੈਂਟਰ ਨੇ ਇਲਾਕੇ ਦੇ ਲੋਕਾਂ ‘ਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਹੁਣ ਅਪਗ੍ਰੇਡ ਕੀਤੇ ਯੂਨਿਟ ਦੇ ਨਾਲ ਅਸੀਂ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ‘ਚ ਰੱਖਦਿਆਂ ਚੈਰੀਟੇਬਲ ਦਰਾਂ ‘ਤੇ ਬਹੁਤ ਹੀ ਸਟੀਕ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ।

ਡਾ. ਅਰੋੜਾ ਨੇ ਕਿਹਾ ਕਿ “ਅੱਜ ਦੇ ਸਮੇਂ ‘ਚ ਜਦੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ‘ਚ ਡਾਇਗਨੌਸਟਿਕਸ ਮੁੱਖ ਸਾਧਨ ਬਣ ਗਿਆ ਹੈ, ਸਾਨੂੰ ਮਾਣ ਹੈ ਕਿ ਸਾਡੀ ਨਵੀਂ ਯੂਨਿਟ ਵਧੀਆ ਮਸ਼ੀਨਾਂ ਅਤੇ ਹੁਨਰਮੰਦ, ਤਜਰਬੇਕਾਰ ਡਾਕਟਰਾਂ ਦੀ ਟੀਮ ਨਾਲ ਲੈਸ ਹੈ।”

30 ਸਾਲਾਂ ਤੋਂ ਵੱਧ ਸਮੇਂ ਤੋਂ ਸਥਾਪਿਤ ਇਸ ਸੈਂਟਰ ਨੇ ਹੁਣ ਤੱਕ ਚਾਰ ਲੱਖ ਤੋਂ ਵੱਧ ਮਰੀਜ਼ਾਂ ਨੂੰ ਸਸਤੀਆਂ ਡਾਇਗਨੋਸਟਿਕ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਕੇਂਦਰ ‘ਚ ਨਵੀਆਂ ਸਹੂਲਤਾਂ ਮਰੀਜ਼ਾਂ ਦੀ ਦੇਖਭਾਲ ਅਤੇ ਆਰਾਮ ਨੂੰ ਧਿਆਨ ‘ਚ ਰੱਖਦਿਆਂ ਵਰਦਾਨ ਸਾਬਤ ਹੋ ਰਹੀਆਂ ਹਨ।

ਡਾ. ਓ.ਪੀ. ਅਰੋੜਾ ਨੇ ਕਿਹਾ ਕਿ “ਸਾਡੇ ਸੈਂਟਰ ਨੇ ਡਾਕਟਰਾਂ ਅਤੇ ਮਰੀਜ਼ਾਂ ‘ਚ ਇੱਕ ਮਜ਼ਬੂਤ ​​ਸਾਖ ਬਣਾਈ ਹੈ, ਜਿਸ ਨੇ ਹਮੇਸ਼ਾ ਸਾਨੂੰ ਆਪਣੇ ਹੁਨਰ ਅਤੇ ਉਪਕਰਨਾਂ ਨੂੰ ਅਪਗ੍ਰੇਡ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਸਾਡਾ ਕੇਂਦਰ ਅੱਜ ਇੱਕ ਵਿਲੱਖਣ ਸੰਸਥਾ ਵਜੋਂ ਉਭਰਿਆ ਹੈ |”

ਉਨ੍ਹਾਂ ਕਿਹਾ ਕਿ ਸਾਡੇ ਸੈਂਟਰ ‘ਚ ਜਰਮਨੀ ਦੀ ਸੀਮੇਨਸ, ਅਮਰੀਕਾ ਦੀ ਜੀਈ ਅਤੇ ਕੋਰੀਆ ਦੀ ਸੈਮਸੰਗ ਹੈਲਥ ਵਰਗੀਆਂ ਕੰਪਨੀਆਂ ਦੇ ਅਤਿ-ਆਧੁਨਿਕ ਉਪਕਰਨ ਸਥਾਪਿਤ ਕੀਤੇ ਹਨ।
ਡਾ: ਨੀਲਮ ਅਰੋੜਾ ਨੇ ਕਿਹਾ ਕਿ ਅਸੀਂ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਸਾਰੇ ਯਤਨ ਕਰ ਰਹੇ ਹਾਂ।

ਡਾ. ਲੇਖਾ ਸਚਦੇਵ ਨੇ ਦੱਸਿਆ ਕਿ ਸਾਡਾ ਸੈਂਟਰ ਕਈ ਚੈਰੀਟੇਬਲ ਸੰਸਥਾਵਾਂ ਦੇ ਸਹਿਯੋਗ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਦਾ ਹੈ। ਉਨ੍ਹਾਂ ਕਿਹਾ “ਭਵਿੱਖ ਦੀਆਂ ਯੋਜਨਾਵਾਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਸਾਡਾ ਸੈਂਟਰ ਛੇਤੀ ਹੀ ਆਪਣੇ ਬੁਨਿਆਦੀ ਢਾਂਚੇ ਅਤੇ ਟੱਚਪੁਆਇੰਟ ਦਾ ਵਿਸਤਾਰ ਕਰੇਗਾ।”

Read More: ਚੀਨ ‘ਚ HMPV ਵਾਇਰਸ ਦਾ ਪ੍ਰਕੋਪ, ਜਾਣੋ ਇਸਦੇ ਫੈਲਣ ਦੇ ਲੱਛਣ ਅਤੇ ਸਾਵਧਾਨੀਆਂ

Scroll to Top