July 4, 2024 8:00 pm
Gurukul

ਹਰਿਆਣਾ ‘ਚ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਰਜਿਸਟ੍ਰੇਸ਼ਣ ਪੋਰਟਲ ਦੀ ਸ਼ੁਰੂਆਤ

ਚੰਡੀਗੜ੍ਹ, 1 ਫਰਵਰੀ 2024: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯੋਗ ਲੋਕਾਂ ਨੂੰ ਰਿਆਇਤੀ ਦਰਾਂ ‘ਤੇ ਆਵਾਸ ਉਪਲਬਧ ਕਰਵਾਉਣ ਲਈ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਬਿਨੈ ਕਰਨ ਵਾਲੇ ਲਾਭਕਾਰਾਂ ਦੇ ਲਈ ਅੱਜ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਰਜਿਸਟ੍ਰੇਸ਼ਣ ਪੋਰਟਲ ਦੀ ਸ਼ੁਰੂਆਤ ਕੀਤੀ।

ਯੋਜਨਾ ਤਹਿਤ ਆਪਣਾ ਪਲਾਟ ਸੁਰੱਖਿਅਤ ਕਰਨ ਦੇ ਲਈ ਇਹ ਪੋਰਟਲ ਅੱਜ ਯਾਨੀ 1 ਫਰਵਰੀ 2024 ਤੋਂ ਲਾਇਵ ਹੋਵੇਗਾ। ਯੋਗ ਬਿਨੈਕਾਰ ਹਾਊਸਿੰਗ ਫਾਰ ਆਲ ਵੈਬਸਾਇਟ ‘ਤੇ ਰਜਿਸਟ੍ਰੇਸ਼ਣ ਕਰ ਸਕਦੇ ਹਨ। ਸ਼ੁਰੂਆਤੀ ਪੜਾਅ ਵਿਚ 14 ਸ਼ਹਿਰਾਂ ਵਿਚ 10, 542 ਪਲਾਟ ਯੋਗ ਲੋਕਾਂ ਨੂੰ ਦਿੱਤੇ ਜਾਣਗੇ। ਲਗਭਗ 15 ਦਿਨਾਂ ਵਿਚ ਇਹ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਲਾਟ ਅਲਾਟਮੈਂਟ ਪ੍ਰਕ੍ਰਿਆ ਵਿਚ ਘੁਮੰਤੂ ਜਾਤੀ, ਵਿਧਵਾ ਅਤੇ ਅਨੁਸੂਚਿਤ ਜਾਤੀ ਦੇ ਬਿਨੈਕਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਨਾਲ ਹੀ ਫਲੈਟ ਲਈ ਬਿਨੈ ਕਰਨ ਵਾਲੇ ਬਿਨੈਕਾਰਾਂ ਨੁੰ ਫਲੈਟ ਪ੍ਰਦਾਨ ਕਰਨ ਲਈ ਵੀ ਜਲਦੀ ਜਰੂਰੀ ਕਾਰਵਾਈ ਕਰਨ।

ਮੁੱਖ ਮੰਤਰੀ ਮਨੋਹਰ ਲਾਲ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਰ ਪਰਿਵਾਰ ਨੂੰ ਆਪਣਾ ਘਰ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਹਰਿਆਣਾ (Haryana) ਸਰਕਾਰ ਵੱਲੋਂ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਸਤੰਬਰ, 2023 ਵਿਚ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਸ਼ਹਿਰਾਂ ਵਿਚ ਰਹਿਣ ਵਾਲੇ ਲਗਭਗ 2.90 ਲੱਖ ਅਜਿਹੇ ਪਰਿਵਾਰਾਂ ਵੱਲੋਂ ਘਰ ਲਈ ਬਿਨੈ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ ਅਤੇ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ। ਇਸ ਵਿਚ ਪਲਾਟ ਲਈ ਲਗਭਗ 1.51 ਲੱਖ ਅਤੇ ਫਲੈਟ ਦੀ ਲਈ ਕਰੀਬ 1.38 ਲੱਖ ਲੋਕਾਂ ਨੇ ਬਿਨੈ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਰਜਿਸਟ੍ਰੇਸ਼ਣ ਪੋਰਟਲ ‘ਤੇ ਬਿਨੈਕਾਰਾਂ ਦਾ ਬਿਨੈ ਕਰਦੇ ਸਮੇਂ 10,000 ਰੁਪਏ ਦੀ ਬੁਕਿੰਗ ਰਕਮ ਜਮ੍ਹਾ ਕਰਵਾਉਣੀ ਹੋਵੇਗੀ। ਪੋਰਟਲ ‘ਤੇ ਪਲਾਟ ਬੁਕਿੰਗ ਦੇ ਪਹਿਲੇ ਪੜਾਅ ਵਿਚ 14 ਸ਼ਹਿਰਾਂ ਦੇ ਲਈ ਬਿਨੈ ਕੀਤੇ ਜਾ ਸਕਦੇ ਹਨ। ਜਿਨ੍ਹਾਂ ਵਿਚ ਚਰਖੀ ਦਾਦਰੀ, ਗੋਹਾਨਾ, ਸਿਰਸਾ, ਝੱਜਰ, ਫਤਿਹਾਬਾਦ, ਜਗਾਧਰੀ, ਸਫੀਦੋਂ, ਪਿੰਜੌਰ, ਰੋਹਤਕ, ਰਿਵਾੜੀ, ਮਹੇਂਦਰਗੜ੍ਹ, ਕਰਨਾਲ, ਪਲਵਲ ਅਤੇ ਜੁਲਾਨਾ ਸ਼ਾਮਲ ਹਨ।