ਪ੍ਰਸ਼ਾਂਤ ਕਿਸ਼ੋਰ

Patna News: ਵਿਧਾਨ ਸਭਾ ਦਾ ਘਿਰਾਓ ਕਰਨ ਗਏ ਜਨ ਸੁਰਾਜ ਪਾਰਟੀ ਦੇ ਵਰਕਰਾਂ ‘ਤੇ ਲਾਠੀਚਾਰਜ

ਪਟਨਾ, 23 ਜੁਲਾਈ 2025: ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ (Jan Suraj Party) ਦੇ ਪ੍ਰਦਰਸ਼ਨਕਾਰੀ, ਜੋ ਵੋਟਰ ਸੋਧ, ਵਧਦੇ ਅਪਰਾਧ ਅਤੇ ਸਰਕਾਰ ਵੱਲੋਂ ਵਾਅਦੇ ਦੀ ਉਲੰਘਣਾ ਵਰਗੇ ਮੁੱਦਿਆਂ ਨੂੰ ਲੈ ਕੇ ਪਟਨਾ ‘ਚ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਨਿਕਲੇ ਸਨ | ਇਸ ਦੌਰਾਨ ਪ੍ਰਦਰਸ਼ਨਕਾਰੀ ਅਤੇ ਪੁਲਿਸ ਵਿਚਾਲੇ ਬਹਿਸ ਹੋਈ |

ਸਵੇਰੇ 11 ਵਜੇ ਦੇ ਪ੍ਰੋਗਰਾਮ ਮੁਤਾਬਕ ਪਾਰਟੀ ਮੁਖੀ ਪ੍ਰਸ਼ਾਂਤ ਕਿਸ਼ੋਰ (Prashant Kishor) ਆਪਣੀ ਟੀਮ ਨਾਲ ਵਿਧਾਨ ਸਭਾ ਪਹੁੰਚਣ ਵਾਲੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਚਿਤਕੋਹਰਾ ਗੋਲੰਬਰ ਨੇੜੇ ਰੋਕ ਲਿਆ। ਇਸ ਦੌਰਾਨ ਲਾਠੀਚਾਰਜ ਕੀਤਾ ਗਿਆ, ਜਿਸ ‘ਚ ਕਈ ਵਰਕਰ ਜ਼ਖਮੀ ਹੋ ਗਏ। ਦੁਪਹਿਰ 1 ਵਜੇ ਤੱਕ ਵੀ ਜਨ ਸੁਰਾਜ ਟੀਮ ਵਿਰੋਧ ਸਥਾਨ ਜਾਂ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੀ।

ਜਿਵੇਂ ਹੀ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ‘ਚ ਹਜ਼ਾਰਾਂ ਸਮਰਥਕਾਂ ਦੀ ਭੀੜ ਹਵਾਈ ਅੱਡੇ ਤੋਂ ਪਟਨਾ ਦੇ ਬੇਲੀ ਰੋਡ ਰਾਹੀਂ ਗਰਦਨੀਬਾਗ ਵਿਖੇ ਵਿਰੋਧ ਸਥਾਨ ਵੱਲ ਵਧੀ, ਪੁਲਿਸ ਨੇ ਚਿਤਕੋਹਰਾ ਗੋਲੰਬਰ ਨੇੜੇ ਰਸਤਾ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜੱਪ ਹੋਈ, ਜਿਸ ਤੋਂ ਬਾਅਦ ਲਾਠੀਚਾਰਜ ਸ਼ੁਰੂ ਹੋ ਗਿਆ। ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਅਤੇ ਹਫੜਾ-ਦਫੜੀ ਮਚ ਗਈ।

ਇਹ ਪ੍ਰਦਰਸ਼ਨ ਜਨ ਸੂਰਜ ਪਾਰਟੀ ਵੱਲੋਂ ਤਿੰਨ ਗੰਭੀਰ ਮੁੱਦਿਆਂ ‘ਤੇ ਕਰਵਾਏ ਕੀਤਾ ਗਿਆ ਸੀ। ਪਹਿਲਾ ਮੁੱਦਾ ਇਹ ਸੀ ਕਿ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਰੁਜ਼ਗਾਰ ਲਈ ਐਲਾਨੀ 2 ਲੱਖ ਰੁਪਏ ਦੀ ਸਹਾਇਤਾ ਅਜੇ ਤੱਕ ਕਿਉਂ ਨਹੀਂ ਮਿਲੀ। ਦੂਜਾ, ਦਲਿਤ ਭੂਮੀਹੀਣ ਪਰਿਵਾਰਾਂ ਨੂੰ ਤਿੰਨ ਦਸ਼ਮਲਵ ਜ਼ਮੀਨ ਕਿਉਂ ਨਹੀਂ ਦਿੱਤੀ ਗਈ ਅਤੇ ਤੀਜਾ, ਭੂਮੀ ਸਰਵੇਖਣ ‘ਚ ਪ੍ਰਚਲਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।

ਜਨ ਸੁਰਾਜ ਪਾਰਟੀ ਨੇ ਇਨ੍ਹਾਂ ਸਾਰੇ ਸਵਾਲਾਂ ‘ਤੇ ਇੱਕ ਕਰੋੜ ਲੋਕਾਂ ਦੇ ਦਸਤਖਤ ਇਕੱਠੇ ਕੀਤੇ ਸਨ ਅਤੇ ਇਸਨੂੰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ‘ਚ ਪੇਸ਼ ਕਰਨ ਦੀ ਯੋਜਨਾ ਸੀ। ਇਸ ਮਕਸਦ ਲਈ ਅੱਜ ਵਿਧਾਨ ਸਭਾ ਘਿਰਾਓ ਦਾ ਐਲਾਨ ਕੀਤਾ ਗਿਆ।

Read More: Patna hospital case: ਪਟਨਾ ਹਸਪਤਾਲ ‘ਚ ਕਤਲ ਮਾਮਲੇ ‘ਚ ਕੋਲਕਾਤਾ ਤੋਂ 5 ਜਣੇ ਗ੍ਰਿਫ਼ਤਾਰ

Scroll to Top