Site icon TheUnmute.com

ਤਾਜ਼ਾ ਖ਼ਬਰ : ਪੰਥਕ ਜਥੇਬੰਦੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਫੂਕਿਆ ਪੁਤਲਾ

ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 31 ਜਨਵਰੀ 2022 : ਅੰਮ੍ਰਿਤਸਰ ਗੋਲਡਨ ਗੇਟ ਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕਰਦੇ ਹੋਏ ਬਾਦਲ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ |
ਇਸ ਮੌਕੇ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੂ ਪ੍ਰੀਸ਼ਦ ਨਾਲ ਯਾਰੀ ਪਾ ਕੇ ਇੱਕ ਵਾਰ ਫਿਰ ਪੰਥ ਦੋਖੀ ਹੋਣ ਦਾ ਸਬੂਤ ਦਿੱਤਾ ਹੈ।

ਹੁਣ ਸੁਖਬੀਰ ਬਾਦਲ ਅਕਾਲੀ ਦਲ ਦਾ ਨਾਮ ਵਰਤਣ ਦੇ ਹੱਕਦਾਰ ਨਹੀਂ ਰਹੇ, ਖ਼ਾਲਸਾ ਪੰਥ ਨੂੰ ਇਹਨਾਂ ਤੋਂ ਅਕਾਲੀ ਦਲ ਖੋਹ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਦਲ ਪੰਥ, ਪੰਜਾਬ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਘਾਣ ਕਰਨ ਦੇ ਦੋਸ਼ੀ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਬਾਦਲਕਿਆਂ ਨੂੰ ਇਹਨਾਂ ਸੰਸਥਾਵਾਂ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਨੇ ਸਿੱਖਾਂ ਦੀਆਂ ਹਜ਼ਾਰਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਹੋਂਦ ਵਿੱਚ ਆਈ ਮਾਣਮੱਤੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ |

ਫਿਰ ਬਾਦਲ ਦਲ ਅਤੇ ਬੇਅਦਬੀ ਦਲ ਬਣਾ ਧਰਿਆ ਤੇ ਹੁਣ ਅਕਾਲੀ ਦਲ ਨੂੰ ਗੰਦੀ ਸਿਆਸਤ ਕਰਦਿਆਂ ਸ਼ਿਵ ਸੈਨਾ ਕਾਲੀ ਦਲ ਬਣਾ ਦਿੱਤਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਿਹੜੇ ਸ਼ਿਵ ਸੈਨਿਕ ਹਰ ਆਏ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਾਨ ਖ਼ਿਲਾਫ਼ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖੀ-ਸਿੱਖਾਂ ਵਿਰੁੱਧ ਜਹਿਰ ਉਗਲਦੇ ਹਨ, ਸਿੱਖ ਕੌਮ ਦੇ ਸ਼ਹੀਦਾਂ ਨੂੰ ਅੱਤਵਾਦੀ ਅਤੇ ਪੰਥ ਦੇ ਦੁਸ਼ਮਣਾਂ ਨੂੰ ਹੀਰੋ ਦੱਸਦੇ ਹਨ। ਉਹਨਾਂ ਨਾਲ ਸਾਂਝ ਪਾ ਕੇ ਬਾਦਲਕੇ ਕੀ ਸਾਬਤ ਕਰਨਾ ਚਾਹੁੰਦੇ ਹਨ।

Exit mobile version