July 4, 2024 11:49 pm
arvind-kejriwal

ਤਾਜਾ ਖਬਰ : ਦਿੱਲੀ ਸੀ.ਐੱਮ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ

ਅੰਮ੍ਰਿਤਸਰ 15 ਦਸੰਬਰ 2021 : ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ (Arvind Kejriwal) ਜਲੰਧਰ ਵਿਖੇ ਹੋਣ ਜਾ ਰਹੀ ਤਿਰੰਗਾ ਯਾਤਰਾ ‘ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਹਵਾਈ (Amritsar Airport) ਅੱਡੇ ਪਹੁੰਚ ਗਏ ਹਨ। ਕੇਜਰੀਵਾਲ ਜਲਦ ਹੀ ਜਲੰਧਰ ਲਈ ਰਵਾਨਾ ਹੋਣਗੇ ਅਤੇ ਜਲੰਧਰ ਦੇ ਵੱਖ- ਵੱਖ ਚੌਂਕਾਂ ਰਾਹੀਂ ਸ਼ਹਿਰ ਭਰ ‘ਚ ਨਿਕਲਣ ਵਾਲੀ ਤਿਰੰਗਾ ਯਾਤਰਾ ਦੀ ਅਗਵਾਈ ਕਰਨਗੇ। ਬੀਤੇ ਦਿਨ ਅਰਵਿੰਦ ਕੇਜਰੀਵਾਲ (Arvind Kejriwal) ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੱਥਾਂ ਵਿੱਚ ਤਿਰੰਗਾ ਫੜ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯਾਤਰਾ ‘ਚ ਸ਼ਮੂਲੀਅਤ ਕਰਨ। ਅੱਜ ਦੀ ਇਸ ਯਾਤਰਾ ਮਗਰੋਂ ਅਰਵਿੰਦ ਕੇਜਰੀਵਾਲ ਭਲਕੇ 16 ਦਸੰਬਰ ਨੂੰ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚਣਗੇ ਅਤੇ ਹਲਕੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।