July 2, 2024 6:30 pm
ਪ੍ਰਕਾਸ਼ ਸਿੰਘ ਬਾਦਲ

ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲ ਚਲਾਣਾ ਭਾਰਤੀ ਰਾਜਨੀਤੀ ਲਈ ਵੱਡਾ ਘਾਟਾ: ਸ਼ਮਿੰਦਰ ਕੌਰ ਸੰਧੂ

ਚੰਡੀਗੜ੍ਹ, 27 ਅਪ੍ਰੈਲ 2023: ਸ਼ਮਿੰਦਰ ਕੌਰ ਸੰਧੂ , ਸੀਨੀਅਰ ਆਗੂ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੇ ਜਾਣ ਕਾਰਨ ਸਭ ਤੋਂ ਵੱਧ ਨੁਕਸਾਨ ਉਸ ਰਾਜਨੀਤੀ ਨੂੰ ਹੋਇਆ ਹੈ, ਜਿਸ ਲੋਕ ਪੱਖੀ, ਸਕਾਰਾਤਮਕ ਅਤੇ ਰਾਜਨੀਤਕ ਵਿਰੋਧ ਨੂੰ ਵਿਰੋਧ ਤੱਕ ਸੀਮਤ ਰੱਖਣ ਦੀ ਰਾਜਨੀਤੀ ਨੂੰ ਸੰਭਾਲ ਕੇ ਰੱਖਿਆ ਸੀ।

ਨਿਸਚਿਤ ਹੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਸ ਸ਼ਾਂਤੀ ਨਾਲ ਗਏ ਹਨ ਕਿ ਉਹਨਾਂ ਨੇ ਜਿਨ੍ਹਾਂ ਅਸੂਲਾਂ ‘ਤੇ ਪਾਰਟੀ ਨੂੰ ਖੜ੍ਹਾ ਕੀਤਾ ਸੀ, ਉਨ੍ਹਾਂ ‘ਤੇ ਪਾਰਟੀ ਅੱਜ ਵੀ ਕਾਇਮ ਹੈ। ਕੋਈ ਹਾਰ ਨਾ ਤਾਂ ਪਾਰਟੀ ਅਤੇ ਨਾ ਹੀ ਪਾਰਟੀ ਦੇ ਵਰਕਰਾਂ ਨੂੰ ਬਾਦਲ ਸਾਹਿਬ ਦੇ ਦੱਸੇ ਰਾਹ ਤੋਂ ਹਟਾ ਸਕੀ ਹੈ। ਅੱਜ ਪੂਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਅਕਾਲੀ ਵਰਕਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਖੁਸ਼ਹਾਲ ਪੰਜਾਬ ਅਤੇ ਖੁਸ਼ਹਾਲ ਪੰਜਾਬੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਲਾਮਬੰਦ ਹੈ ਅਤੇ ਬਾਦਲ ਸਾਹਿਬ ਦਾ ਸੁਪਨਾ ਪੂਰਾ ਕਰਨ ਹੁਣ ਸਾਡੀ ਜਿੱਦ ਹੈ।