ਅੰਮ੍ਰਿਤਸਰ, 5 ਮਈ 2023: ਸਿਵ ਸੈਨਾ ਆਗੂ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ (Brij Mohan Suri) ਵੀਰਵਾਰ ਦੇਰ ਰਾਤ 12 ਵਜੇ ਆਪਣੇ ਘਰ ਤੋਂ ਬਾਹਰ ਆਇਆ ਤਾਂ ਰੇਲਵੇ ਟਰੈਕ ਦੇ ਨੇੜੇ ਗੋਲੀਆਂ ਚਲਾ ਦਿੱਤੀਆਂ ਸੀ | ਬ੍ਰਿਜ ਮੋਹਨ ਸੂਰੀ ਦਾ ਦਾਅਵਾ ਹੈ ਕਿ ਬੀਤੀ ਰਾਤ ਅੱਤਵਾਦੀਆਂ ਨੇ ਉਸ ਨੂੰ ਫੋਨ ‘ਤੇ ਧਮਕੀ ਦਿੱਤੀ ਕਿ ਉਹ ਉਸ ਦੇ ਘਰ ਦੇ ਬਾਹਰ ਆ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਜਾ ਰਹੇ ਹਨ ਇਸ ਤੋਂ ਬਾਅਦ ਬ੍ਰਿਜ ਮੋਹਨ ਸੂਰੀ ਆਪਣੀ ਲਾਇਸੰਸੀ ਪਿਸਤੌਲ ਲੈ ਕੇ ਘਰ ਦੇ ਬਾਹਰ ਰੇਲਵੇ ਕਰਾਸਿੰਗ ‘ਤੇ ਪਹੁੰਚ ਗਿਆ, ਉਸ ਨੇ ਆਪਣੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਇੱਕ ਗੋਲੀ ਉਸ ਦੇ ਪਿਸਤੌਲ ਵਿੱਚ ਫਸ ਗਈ। ਪਰ ਰੇਲਵੇ ਟ੍ਰੈਕ ਜਾਂ ਉਸਦੇ ਘਰ ਦੇ ਆਸਪਾਸ ਕੋਈ ਅੱਤਵਾਦੀ ਜਾਂ ਬਦਮਾਸ਼ ਨਜ਼ਰ ਨਹੀਂ ਆਇਆ |
ਦੂਜੇ ਪਾਸੇ ਪੁਲਿਸ ਅਧਿਕਾਰੀ ਅਭਿਮਨਯੂ ਰਾਣਾ ਨੇ ਬ੍ਰਿਜ ਮੋਹਨ ਸੂਰੀ ਵੱਲੋਂ ਲਾਏ ਦੋਸ਼ਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਸੀਸੀਟੀਵੀ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਦੂਜੇ ਪਾਸੇ ਤੋਂ ਗੋਲੀਆਂ ਚਲਾਉਣ ਦੀ ਤਸਦੀਕ ਨਹੀਂ ਹੋਈ | ਬ੍ਰਿਜ ਮੋਹਨ ਸੂਰੀ ਦੇ ਸ਼ਿਕਾਇਤ ‘ਤੇ ਤੁਰੰਤ ਮੌਕੇ ਪਹੁੰਚੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਸਾਹਮਣੇ ਬਣੇ ਇੱਕ ਪਾਰਕ ਵਿੱਚ ਜਾਂਚ ਕੀਤੀ, ਪੁਲਿਸ ਨੇ ਕਿਹਾ ਕਿਸੇ ਵੀ ਤਰਾਂ ਦਾ ਹਮਲਾ ਹੋਇਆ | ਬ੍ਰਿਜ ਮੋਹਨ ਸੂਰੀ ਨੂੰ ਜਾਨੋ ਮਾਰਨ ਦੀ ਧਮਕੀਆਂ ਬਾਰੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ | ਮਾਮਲੇ ਦੀ ਜਾਂਚ ਜਾਰੀ ਹੈ।
ਜਿਕਰਯੋਗ ਹੈ ਕਿ ਬ੍ਰਿਜ ਮੋਹਨ ਸੂਰੀ (Brij Mohan Suri) ਦੇ ਵੱਡੇ ਭਰਾ ਸੁਧੀਰ ਸੂਰੀ ਦਾ ਕੁਝ ਮਹੀਨੇ ਪਹਿਲਾਂ 5 ਨਵੰਬਰ 2022 ਨੂੰ ਕਤਲ ਕਰ ਦਿੱਤਾ ਸੀ, ਸੁਧੀਰ ਸੂਰੀ ਕਤਲ ਕੇਸ ਵਿੱਚ ਪੁਲਿਸ ਨੇ ਗੋਪਾਲ ਮੰਦਰ ਨੇੜੇ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਲਾਇਸੰਸੀ ਪਿਸਤੌਲ ਵੀ ਬਰਾਮਦ ਕੀਤਾ ਸੀ | ਬ੍ਰਿਜ ਮੋਹਨ ਸੂਰੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ‘ਚ ਸਰਕਾਰ ਨੇ 14 ਸੁਰੱਖਿਆ ਬਲ ਤਾਇਨਾਤ ਕੀਤੇ ਹਨ |