ਮਾਨਸਾ,01 ਜਨਵਰੀ 2024 : ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸਾਲ-2023 ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਡਿਊਟੀ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਦੌਰਾਨ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਣ, ਨਸ਼ਿਆਂ (drugs) ਦਾ ਖਾਤਮਾ ਕਰਨ ਸਮੇਤ ਸਮਾਜ ਵਿਰੋਧੀ ਮਾੜੇ ਅਨਸਰਾਂ ’ਤੇ ਕਾਬੂ ਪਾਉਦੇ ਹੋਏ, ਲੋਕਾਂ ਨੂੰ ਸਾਫ ਸੁਥਰਾ ਅਤੇ ਨਿਰਪੱਖ ਸੇਵਾਵਾਂ ਲਈ 2023 ਯਾਦਗਾਰੀ ਹੋ ਨਿਬੜਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਨਾਈ ਗਈ ਹੈ, ਜਿਸ ਦੀ ਪਾਲਣਾ ਵਿੱਚ ਡੀ.ਜੀ.ਪੀ. ਪੰਜਾਬ ਵੱਲੋਂ ਸਮੇਂ ਸਮੇਂ ’ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ (drugs) ਦੀ ਮੁਕੰਮਲ ਰੋਕਥਾਮ ਸਬੰਧੀ ਨਸ਼ਾ ਸਮੱਗਲਰਾਂ/ਤਸਕਰਾਂ ਖਿਲਾਫ ਵਿਸ਼ੇਸ ਮੁਹਿੰਮ ਰਾਹੀ ਅਸਰਦਾਰ ਢੰਗ ਨਾਲ ਗਸ਼ਤਾਂ ਅਤੇ ਨਾਕਾਬੰਦੀਆਂ ਕਰਕੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਅਹਿਮ ਭੂਮਿਕਾ ਨਿਭਾਉਦੇ ਹੋਏ ਨਸ਼ਾ ਸਮੱਗਲਰਾਂ ਵੱਲੋਂ ਨਸ਼ਿਆਂ ਦੇ ਧੰਦੇ ਨਾਲ ਬਣਾਈ ਜਾਇਦਾਦ ਜ਼ਬਤ ਕਰਾਉਣ ਲਈ ਕਾਰਵਾਈ ਕਰਦਿਆਂ 6 ਸਮੱਗਲਰਾਂ ਦੀ ਪ੍ਰਾਪਰਟੀ ਦੀ ਸ਼ਨਾਖਤ ਕਰਕੇ ਉਨ੍ਹਾਂ ਦੀ ਕੁੱਲ 89,71,380/- ਰੁਪਏ ਦੀ ਜਾਇਦਾਦ ਪਲੱਜ ਕਰਵਾਈ ਗਈ ਹੈ।
ਸਾਲ-2023 ਦੌਰਾਨ ਨਸ਼ਿਆਂ (drugs) ਦੇ ਮਾੜੇ ਪ੍ਰਭਾਵਾਂ ਪ੍ਰਤੀ ਜ਼ਿਲ੍ਹੇ ਦੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਜਾ ਕੇ ਕੁੱਲ 588 ਡਰੱਗ ਸੈਮੀਨਾਰ/ਡਰੱਗ ਜਾਗਰੂਕਤਾ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮਾੜੇ ਅਨਸਰਾਂ ’ਤੇ ਕਾਬੂ ਪਾਉਣ ਅਤੇ ਸੁਰੱਖਿਆਂ ਦੇ ਮੱਦੇਨਜਰ ਇੰਟਰਸਟੇਟ ਬਾਰਡਰ ਏਰੀਆ ਦੀ ਹੱਦ ਅੰਦਰ ਦਿਨਰਾਤ ਦੇ 2 ਇੰਟਰਸਟੇਟ ਨਾਕੇ, 1 ਹਾਈਵੇ ਪਟਰੋਲਿੰਗ, 12 ਰਾਤ ਦੀਆਂ ਪਰਟੋਲਿੰਗਾਂ ਲਗਾਤਾਰ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਸਾਲ-2023 ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 528 ਮੁਕੱਦਮੇ ਦਰਜ ਕਰਕੇ 730 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ 351 ਮੁਕੱਦਮੇ ਦਰਜ਼ ਕਰਕੇ 389 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਐਨ.ਡੀ.ਪੀ.ਐਸ. ਐਕਟ
. ਹੈਰੋਇਨ = 2 ਕਿਲੋ 698 ਗ੍ਰਾਂਮ
. ਅਫੀਮ = 18 ਕਿਲੋ 430 ਗ੍ਰਾਂਮ
. ਭੁੱਕੀ ਚੂਰਾ ਪੋਸਤ = 3713 ਕਿਲੋ 900 ਗ੍ਰਾਂਮ
. ਸਮੈਕ = 67 ਗ੍ਰਾਂਮ
. ਨਸ਼ੀਲੀਆਂ ਗੋਲੀਆਂ =89582
. ਨਸ਼ੀਲੀ ਸ਼ੀਰਪ =124 ਸੀਸ਼ੀਆਂ
. ਗਾਂਜਾਂ = 240 ਕਿਲੋ 150 ਗ੍ਰਾਂਮ
. ਸੁਲਫਾਂ =120 ਗ੍ਰਾਂਮ
.ਨਸ਼ੀਲਾ ਪਾਊਡਰ = 20 ਗ੍ਰਾਂਮ
.ਹਰਾ ਪੋਸਤ =7 ਕਿਲੋ ਗ੍ਰਾਂਮ
. ਡਰੱਗ ਮਨੀ =7,62,450/-ਰੁਪੈ
*ਆਬਕਾਰੀ ਐਕਟ
. ਚਾਲੂ ਭੱਠੀਆਂ =18
. ਸ਼ਰਾਬ ਠੇਕਾ ਦੇਸ਼ੀ =4579 ਲੀਟਰ 500 ਮਿਲੀਲੀਟਰ
. ਸ਼ਰਾਬ ਅੰਗਰੇਜੀ =59 ਲੀਟਰ 957 ਮਿਲੀਲੀਟਰ
. ਬੀਅਰ = 80 ਲੀਟਰ 250 ਮਿਲੀਲੀਟਰ
. ਸ਼ਰਾਬ ਨਜਾਇਜ = 1407 ਲੀਟਰ 610 ਮਿਲੀਲੀਟਰ
. ਲਾਹਣ =13580
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਅ/ਧ 188 ਹਿੰ:ਦੰ: ਤਹਿਤ 684 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 686 ਵਿਅਕਤੀਆਂ ਨੂੰ ਕਾਬੂ ਕਰਕੇ 143189 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ। ਅਸਲਾ ਐਕਟ ਤਹਿਤ ਕੁੱਲ 16 ਮੁਕੱਦਮੇ ਦਰਜ਼ ਕਰਕੇ 32 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋਂ 23 ਪਿਸਟਲ, 3 ਰਿਵਾਲਵਰ, 2 ਬੰਦੂਕਾਂ, 10 ਮੈਗਜੀਨ ਅਤੇ 90 ਕਾਰਤੂਸਾਂ ਦੀ ਬਰਾਮਦਗੀ ਕੀਤੀ ਗਈ ਹੈ।
ਜੂਆ ਐਕਟ ਤਹਿਤ 45 ਮੁਕੱਦਮੇ ਦਰਜ਼ ਕਰਕੇ 62 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਪਾਸੋਂ 142105/- ਰੁਪਏ ਦੇ ਜੂਆ ਨਗਦੀ ਬਰਾਮਦ ਕੀਤੀ ਗਈ ਹੈ। ਜਾਅਲੀ ਕਰੰਸੀ ਤਹਿਤ 4 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋੋਂ 93000/- ਰੁਪਏ ਦੀ ਜਾਅਲੀ ਕਰੰਸੀ ਦੀ ਬਰਾਮਦਗੀ ਕੀਤੀ ਗਈ ਹੈ। ਪੀ.ਓਜ./ਭਗੌੜਿਆਂ ਵਿਰੱਧ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਵੱਖ-ਵੱਖ ਕੇਸਾਂ ਦੇ ਭਗੌੜੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਵਿਸੇਸ ਮੁਹਿੰਮ ਚਲਾਉਦੇ ਹੋਏ ਬੀਤੇ ਸਾਲ ਦੌਰਾਨ ਕੁੱਲ 107 ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਬੰਦ ਜੇਲ੍ਹ ਕਰਵਾਇਆ ਗਿਆ ਹੈ। ਚੋਰੀ ਦੇ 120 ਅਨਟਰੇਸ ਮੁਕੱਦਮਿਆ ਨੂੰ ਟਰੇਸ ਕੀਤਾ ਗਿਆ, ਜਿੰੰਨ੍ਹਾਂ ਪਾਸੋਂ 67,06,260/-ਰੁਪਏ ਦੇ ਮਾਲ ਦੀ ਬਰਾਮਗਦੀ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਮਿਊਨਿਟੀ ਪੁਲਿਸਿੰਗ ਦੀਆਂ ਸੇਵਾਵਾਂ ਤਹਿਤ ਪਬਲਿਕ ਦੇ ਗੁੰਮ ਹੋਏ 100 ਤੋਂ ਵੱਧ ਮੋਬਾਇਲ ਫੋਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਬਰਾਮਦ ਕਰਕੇ ਸਬੰਧਤ ਮਾਲਕਾਂ ਦੇ ਸਪੁਰਦ ਕੀਤੇ ਅਤੇ ਉਨ੍ਹਾਂ ਦੇ ਹੋਏ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਆਪਣੀ ਡਿਉਟੀ ਨੂੰ ਬਾਖੂਬੀ ਨੇਪਰੇ ਚਾੜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਲ 2023 ਦੌਰਾਨ ਪਬਲਿਕ ਦੀਆਂ 5283 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਪੁਲਿਸ ਹੈਲਪਲਾਈਨ 112 ਦੀਆਂ ਮੌਸੂਲ ਹੋਈਆਂ 6863 ਕਾਲਾਂ ਦਾ ਨਿਪਟਾਰਾ ਕੀਤਾ ਗਿਆ। ਪੁਲਿਸ ਹੈਲਪਲਾਈਨ 181 ਪਰ ਮੌਜੂਦ ਹੋਈਆਂ 1003 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਐਂਟੀ-ਡਰੱਗ ਦੀਆਂ 10 ਕਾਲਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਾਂ 3795 ਪਾਸਪੋਰਟ ਵੈਰੀਫਿਕੈਸਨਾਂ ਤਸਦੀਕ ਵਾਪਸ ਭੇਜੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮੌਸੂਲ ਹੋਏ 1932 ਪੁਲਿਸ ਕਲੀਅਰੈਂਸ ਸਰਟੀਫਿਕੇਟ ਬਾਅਦ ਪੜਤਾਲ ਵਾਪਸ ਭੇਜੇ ਗਏ ਹਨ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਮੌਸੂਲ ਹੋਈਆਂ 2350 ਸਰਵਿਸ ਵੈਰੀਫਿਕੈਸਨਾਂ ਬਾਅਦ ਤਸਦੀਕ ਵਾਪਸ ਭੇਜੀਆਂ ਗਈਆ ਹਨ। ਆਰ.ਟੀ.ਆਈ.ਐਕਟ-2005 ਤਹਿਤ 1054 ਦਰਖਾਸਤਾਂ ਦਾ ਨਿਪਟਾਰਾ ਕਰਦੇ ਹੋਏ ਉਨ੍ਹਾਂ ਵੱਲੋਂ ਮੰਗੀ ਗਈ ਸੂਚਨਾ ਮੁਹੱਈਆ ਕਰਵਾਈ ਗਈ ਹੈ। ਐਨ.ਡੀ.ਪੀ.ਐਸ ਐਕਟ ਦੇ 238 ਮੁਕੱਦਮਿਆਂ ਦਾ ਮਾਲ ਅਫੀਮ, ਹੈਰੋਇਨ,ਸਮੈਕ, ਭੁੱਕੀ ਚੂਰਾ ਪੋਸਤ, ਗਾਂਜਾਂ , ਗੋਲੀਆਂ, ਕੈਪਸੂਲ, ਸੀਰਪ ਆਦਿ ਤਲਫ ਕਰਾਇਆ ਗਿਆ ਹੈ।
ਜਿਲ੍ਹਾ ਪੁਲਿਸ ਮਾਨਸਾ ਵੱਲੋਂ ਪਬਲਿਕ ਦੀ ਜਾਨ-ਮਾਲ ਦੀ ਹਿਫਾਜਤ ਲਈ ਦਿਨਰਾਤ ਨਿਰਵਿੱਘਨ ਆਪਣੀਆਂ ਸੇਵਾਵਾਂ ਨਿਭਾਇਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਹਿਯੋਗ ਦਿੰਦੇ ਹੋਏ ਆਪਣੇ ਆਲੇ-ਦੁਆਲੇ ਕਿਸੇ ਵੀ ਮਾੜੇ ਅਨਸਰਾਂ ਦੀ ਕੋਈ ਗਤੀਵਿਧੀ ਨਜ਼ਰ ਆਉਦੀ ਹੈ ਤਾਂ ਉਸਦੀ ਇਤਲਾਹ ਤੁਰੰਤ ਨੇੜੇ ਦੇ ਪੁਲਿਸ ਥਾਣਾ ਵਿੱਚ ਜਾਂ ਉਨ੍ਹਾਂ ਦੇ ਨਿੱਜੀ ਵਟਸਐਪ ਨੰਬਰ 9780125100 ਪਰ ਦਿੱਤੀ ਜਾ ਸਕਦੀ ਹੈ। ਇਤਲਾਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨਵੇਂ ਵਰ੍ਹੇ ਦੀ ਆਮਦ ’ਤੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਵਸਨੀਕਾਂ ਨੂੰ ਸੁਭ ਇਛਾਵਾਂ ਦਿੰਦਿਆਂ ਕਿਹਾ ਕਿ ਨਵਾਂ ਸਾਲ ਸਾਰਿਆਂ ਦੀ ਜਿੰਦਗੀ ਵਿੱਚ ਖੁਸ਼ੀਆਂ-ਖੇੜੇ ਲੈ ਕੇ ਆਵੇ।