ਚੰਡੀਗੜ੍ਹ, 11 ਨਵੰਬਰ 2024: ਏਅਰਲਾਈਨ ਵਿਸਤਾਰਾ (Vistara Airlines) ਅੱਜ ਆਪਣੀ ਫੂਲ ਸਰਵਿਸ ਏਅਰਲਾਈਨ ਵਿਸਤਾਰਾ ਆਖਰੀ ਉਡਾਣ ਭਰਨ ਜਾ ਰਹੀ ਹੈ | ਇਸਤੋਂ ਬਾਅਦ ਹੁਣ ਵਿਸਤਾਰਾ ਏਅਰਲਾਈਨ ਦਾ ਏਅਰ ਇੰਡੀਆ ‘ਚ ਰਲੇਵਾਂ ਕਰ ਦਿੱਤਾ ਜਾਵੇਗਾ | ਇਸਦਾ ਮਤਲਬ ਏਅਰਲਾਈਨ ਮੰਗਲਵਾਰ ਤੋਂ ਏਅਰ ਇੰਡੀਆ ਸਮੂਹ ‘ਚ ਸ਼ਾਮਲ ਹੋ ਜਾਵੇਗੀ।
ਜਿਕਰਯੋਗ ਹੈ ਕਿ ਵਿਸਤਾਰਾ ਏਅਰਲਾਈਨ ਨੂੰ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਜ਼ ਵਿਚਕਾਰ ਸਾਂਝੇ ਉੱਦਮ ਵਜੋਂ ਚਲਾਇਆ ਜਾਂਦਾ ਸੀ। ਹੁਣ ਏਅਰ ਇੰਡੀਆ ਦੇ ਨਾਲ ਰਲੇਵੇਂ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੀ ਵੀ ਨਵੀਂ ਇਕਾਈ ‘ਚ 25.1 ਪ੍ਰਤੀਸ਼ਤ ਭਾਗੀਦਾਰੀ ਹੋਵੇਗੀ।
Read More: ਮੌਸਮ ਵਿਭਾਗ ਨੇ ਕਰਤਾ ਅਲਰਟ, ਸੰਘਣੀ ਧੁੰਦ ਦੀ ਦਿੱਤੀ ਚੇਤਾਵਨੀ
ਇਸ ਰਲੇਵੇਂ ਤੋਂ ਬਾਅਦ ਪਹਿਲੇ ਮਹੀਨੇ ‘ਚ ਵਿਸਤਾਰਾ (Vistara Airlines) ਟਿਕਟਾਂ ਵਾਲੇ 1,15,000 ਤੋਂ ਜ਼ਿਆਦਾ ਯਾਤਰੀ ਏਅਰ ਇੰਡੀਆ ਦੇ ਨਾਂ ‘ਤੇ ਉਡਾਣ ਭਰਨਗੇ। ਰਲੇਵੇਂ ਦੇ ਨਾਲ ਵਿਸਤਾਰਾ ਏਅਰਲਾਈਨਜ਼ ਦੇ ਫਲਾਈਟ ਕੋਡ ‘ਚ ‘2’ ਜੋੜਿਆ ਜਾਵੇਗਾ। ਇਸ ਸੰਬੰਧੀ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਵਿਸਤਾਰਾ ਵਰਗਾ ਹੀ ਉਤਪਾਦ ਅਤੇ ਸੇਵਾ ਦਾ ਤਜਰਬਾ ਲੋਕਾਂ ਨੂੰ ਮਿਲਦਾ ਰਹੇਗਾ।
ਇਸਦਾ ਨਾਲ ਹੀ ਤਬਦੀਲੀ ‘ਚ ਸਹਾਇਤਾ ਲਈ ਹਵਾਈ ਅੱਡਿਆਂ ‘ਤੇ ਹੈਲਪ ਡੈਸਕ ਕਿਓਸਕ ਸਥਾਪਿਤ ਕੀਤੇ ਜਾਣਗੇ। ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਸੰਕੇਤ ਅਤੇ ਜਾਣਕਾਰੀ ਯਾਤਰੀਆਂ ਨੂੰ ਸਹੀ ਚੈੱਕ-ਇਨ ਡੈਸਕ ‘ਤੇ ਭੇਜੇਗੀ। ਵਿਸਤਾਰਾ ਸੰਪਰਕ ਕੇਂਦਰ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਏਅਰ ਇੰਡੀਆ ਦੇ ਪ੍ਰਤੀਨਿਧੀਆਂ ਨੂੰ ਕਾਲਾਂ ਨੂੰ ਰੀਡਾਇਰੈਕਟ ਕਰੇਗਾ। ਵਿਸਤਾਰਾ ਦੇ ਮੈਂਬਰਾਂ ਨੂੰ ਏਅਰ ਇੰਡੀਆ ਪ੍ਰੋਗਰਾਮ ‘ਚ ਤਬਦੀਲ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਕਿੰਗਫਿਸ਼ਰ ਅਤੇ ਏਅਰ ਸਹਾਰਾ ਵਰਗੀਆਂ ਏਅਰਲਾਈਨਾਂ, ਜੋ ਕਿ ਜੈੱਟਲਾਈਟਾਂ ਵਜੋਂ ਮਸ਼ਹੂਰ ਹਨ, ਉਨ੍ਹਾਂ ਨੇ ਸੰਚਾਲਨ ਬੰਦ ਕਰ ਦਿੱਤਾ ਹੈ। ਜੈੱਟ ਏਅਰਵੇਜ਼, ਜੋ 25 ਸਾਲਾਂ ਤੋਂ ਸੰਚਾਲਿਤ ਸੀ, ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ ਅਪ੍ਰੈਲ 2019 ‘ਚ ਬੰਦ ਕਰ ਦਿੱਤਾ ਗਿਆ ਸੀ | ਵਿਸਤਾਰਾ ਨੂੰ ਜਨਵਰੀ 2015 ‘ਚ ਲਾਂਚ ਕੀਤਾ ਗਿਆ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਏਅਰਲਾਈਨ ‘ਚ 49 ਫੀਸਦੀ ਹਿੱਸੇਦਾਰੀ ਸੀ ਅਤੇ ਟਾਟਾ ਗਰੁੱਪ ਦੀ ਏਅਰਲਾਈਨ ‘ਚ 51 ਫੀਸਦੀ ਹਿੱਸੇਦਾਰੀ ਸੀ।