ਚੰਡੀਗੜ੍ਹ 3 ਜਨਵਰੀ 2022: ਸ਼੍ਰੀਨਗਰ ਪੁਲਸ (Srinagar police) ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਲਸ਼ਕਰ-ਏ-ਤਇਬਾ ਦੇ ਚੋਟੀ ਦੇ ਕਮਾਂਡਰ ਸਲੀਮ ਪਾਰੇ (Salim Pare) ਅਤੇ ਪਾਕਿਸਤਾਨੀ ਅੱਤਵਾਦੀ (terrorist) ਹਾਫਿਜ਼ ਹਮਜ਼ਾ ਨੂੰ ਮਾਰ ਗਿਰਾਇਆ । ਸਲੀਮ ਪਾਰੇ (Salim Pare) ਦਾ ਮੁਕਾਬਲਾ ਸ਼ਾਮ 4 ਵਜੇ ਸ਼ਾਲੀਮਾਰ ਗਾਰਡਨ ਨੇੜੇ ਹੋਇਆ। ਸਲੀਮ ‘ਤੇ 2016 ‘ਚ 12 ਲੋਕਾਂ ਦੀ ਹੱਤਿਆ ਦਾ ਦੋਸ਼ ਹੈ। ਇਸ ਦੇ ਨਾਲ ਹੀ ਸ਼ਾਲੀਮਾਰ ਇਲਾਕੇ ਦੇ ਨੇੜੇ ਗਾਸੂ ‘ਚ ਹਾਫਿਜ਼ ਹਮਜ਼ਾ ਮਾਰਿਆ ਗਿਆ। ਹਮਜ਼ਾ ਬਾਂਦੀਪੋਰਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਿੱਚ ਸ਼ਾਮਲ ਸੀ। ਇਸ ਪੂਰੀ ਕਾਰਵਾਈ ਦੌਰਾਨ ਕਿਸੇ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।
ਜਨਵਰੀ 19, 2025 12:34 ਪੂਃ ਦੁਃ