BSNL

BSNL ਕੰਪਨੀ ਦੇ ਮੁਲਾਜ਼ਮਾਂ ਵੱਲੋਂ ਜੰਤਰ-ਮੰਤਰ ‘ਤੇ ਵੱਡੇ ਪੱਧਰ ‘ਤੇ ਰੋਸ਼ ਪ੍ਰਦਰਸ਼ਨ

ਨਵੀਂ ਦਿੱਲੀ, 07 ਜੁਲਾਈ 2023 (ਦਵਿੰਦਰ ਸਿੰਘ): ਅੱਜ ਦੇਸ਼ ਭਰ ਦੇ ਬੀ.ਐੱਸ.ਐਨ.ਐੱਲ (BSNL) ਮੁਲਾਜ਼ਮਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ ਹੈ । ਇਸ ਮੁਜ਼ਾਹਰੇ ਵਿੱਚ ਦੇਸ਼ ਦੇ ਸਾਰੇ ਸੂਬਿਆਂ ਤੋਂ ਸੈਂਕੜੇ ਮੁਲਾਜ਼ਮ ਪੁੱਜੇ।ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿੱਚ ਆਪਣੀ ਹੀ ਕੰਪਨੀ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ। ਸਰਕਾਰ ਆਪਣੀ ਸੰਚਾਰ ਕੰਪਨੀ ਨੂੰ ਛੱਡ ਕੇ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ। ਜਿਸ ਕਾਰਨ ਕੰਪਨੀ ਡੁੱਬਣ ਦੀ ਕਗਾਰ ‘ਤੇ ਹੈ ਅਤੇ ਮੁਲਾਜ਼ਮ ਖੁਦਕੁਸ਼ੀ ਕਰਨ ਦੇ ਕਗਾਰ ‘ਤੇ ਹਨ।

ਇਸ ਪ੍ਰਦਰਸ਼ਨ ਵਿੱਚ ਆਏ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ। ਸਰਕਾਰ ਨੂੰ ਬੀ.ਐੱਸ.ਐਨ.ਐੱਲ ਨੂੰ 4G ਅਤੇ 5G ਕਨੈਕਟੀਵਿਟੀ ਉਪਕਰਨ ਵੀ ਮੁਹੱਈਆ ਕਰਵਾਉਣੇ ਚਾਹੀਦੇ ਹਨ, ਤਾਂ ਜੋ ਬੀ.ਐੱਸ.ਐਨ.ਐੱਲ ਵੀ ਹੋਰ ਕੰਪਨੀਆਂ ਵਾਂਗ ਲੋਕਾਂ ਨੂੰ 4G ਅਤੇ 5G ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰ ਸਕੇ। ਜਿਸ ਕਾਰਨ ਬੀ.ਐੱਸ.ਐਨ.ਐੱਲ (BSNL) ਨੂੰ ਵੀ ਫਾਇਦਾ ਹੋਵੇਗਾ ਅਤੇ ਕਰਮਚਾਰੀਆਂ ਨੂੰ ਵੀ ਫਾਇਦਾ ਹੋਵੇਗਾ।

Scroll to Top