PRTC ਬੱਸ ‘ਚੋਂ ਮਿਲੀ ਭਾਰੀ ਮਾਤਰਾ ਵਿੱਚ ਭੁੱਕੀ, ਡਰਾਈਵਰ ਅਤੇ ਕੰਡਕਟਰ ਗ੍ਰਿਫਤਾਰ

19 ਅਗਸਤ 2025: ਕਪੂਰਥਲਾ ਵਿੱਚ ਇੱਕ ਪੀਆਰਟੀਸੀ ਬੱਸ (PRTC bus) ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ ਬਰਾਮਦ ਹੋਈ ਹੈ। ਦੱਸ ਦੇਈਏ ਕਿ ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਖ਼ਿਲਾਫ਼ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਫਗਵਾੜਾ ਪੁਲਿਸ (Phagwara police) ਵੱਲੋਂ ਕੀਤੀ ਗਈ ਹੈ।

ਥਾਣਾ ਸਿਟੀ ਫਗਵਾੜਾ ਵਿੱਚ ਤਾਇਨਾਤ ਏਐਸਆਈ  ਜਤਿੰਦਰ ਪਾਲ (jatinder [al) ਨੂੰ ਗੁਪਤ ਸੂਚਨਾ ਮਿਲੀ। ਇਸ ਸਬੰਧੀ ਉਨ੍ਹਾਂ ਫਗਵਾੜਾ ਬੱਸ ਸਟੈਂਡ ‘ਤੇ ਚੈਕਿੰਗ ਕੀਤੀ। ਦਿੱਲੀ-ਕਪੂਰਥਲਾ ਰੂਟ ‘ਤੇ ਚੱਲ ਰਹੀ ਪੀਆਰਟੀਸੀ ਬੱਸ (ਪੀਬੀ-08-ਈਡਬਲਯੂ-5159) ਵਿੱਚੋਂ 53.5 ਕਿਲੋ ਭੁੱਕੀ ਬਰਾਮਦ ਹੋਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਹੁਸ਼ਿਆਰਪੁਰ ਵਾਸੀ ਹਰਦੇਵ ਸਿੰਘ ਅਤੇ ਤਰਨਤਾਰਨ ਵਾਸੀ ਲਵਪ੍ਰੀਤ ਸਿੰਘ ਸ਼ਾਮਲ ਹਨ। ਐਸਐਚਓ ਊਸ਼ਾ ਰਾਣੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

Read More: PRTC ਤੇ PUNBUS ਦਾ ਲਗਭਗ 1100 ਕਰੋੜ ਰੁਪਏ ਦਾ ਬਕਾਇਆ, ਜਾਣੋ ਵੇਰਵਾ

Scroll to Top