ਹਿਮਾਚਲ, 26 ਅਗਸਤ 2025: Himachal Pradesh Weather: ਹਿਮਾਚਲ ਪ੍ਰਦੇਸ਼ ‘ਚ ਪਿਛਲੇ 3 ਦਿਨਾਂ ਤੋਂ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਪੰਜਾਬ ‘ਚ 750 ਤੋਂ ਵੱਧ ਸੜਕਾਂ ਬੰਦ ਹਨ। ਮੰਗਲਵਾਰ ਨੂੰ ਮਨਾਲੀ ‘ਚ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ਦਾ ਇੱਕ ਵੱਡਾ ਹਿੱਸਾ ਬਿਆਸ ਨਦੀ ਦੇ ਤੇਜ਼ ਵਹਾਅ ‘ਚ ਵਹਿ ਗਿਆ। ਇਸ ਨਾਲ ਆਵਾਜਾਈ ਠੱਪ ਹੋ ਗਈ ਹੈ।
ਮਨਾਲੀ ‘ਚ ਇੱਕ ਰੈਸਟੋਰੈਂਟ ਅਤੇ ਚਾਰ ਦੁਕਾਨਾਂ ਵੀ ਬਿਆਸ ਨਦੀ ‘ਚ ਵਹਿ ਗਈਆਂ। ਸ਼ੇਰ-ਏ-ਪੰਜਾਬ ਨਾਂ ਦੇ ਇੱਕ ਰੈਸਟੋਰੈਂਟ ਦੀ ਸਿਰਫ਼ ਅਗਲੀ ਕੰਧ ਬਚੀ। ਪੂਰਾ ਪਿਛਲਾ ਹਿੱਸਾ ਢਹਿ ਗਿਆ। ਮੰਡੀ ਦੇ ਬਾਲੀਚੌਕੀ ‘ਚ 2 ਇਮਾਰਤਾਂ ਜ਼ਮੀਨ ‘ਚ ਧਸ ਗਈਆਂ। ਉਨ੍ਹਾਂ ‘ਚ 40 ਤੋਂ ਵੱਧ ਦੁਕਾਨਾਂ ਚੱਲ ਰਹੀਆਂ ਸਨ। ਹਾਲਾਂਕਿ, ਕਿਸੇ ਵੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜੰਮੂ-ਕਸ਼ਮੀਰ ‘ਚ ਕਈ ਸੜਕਾਂ ਅਤੇ ਰੇਲ ਸੇਵਾਵਾਂ ਵੀ ਬੰਦ ਹਨ। ਰਾਮਬਨ ਜ਼ਿਲ੍ਹੇ ਦੇ ਮਾਰੋਗ, ਡਿਗਡੋਲ, ਬੈਟਰੀ ਚਸ਼ਮਾ ਅਤੇ ਕੇਲਾ ਮੋੜ ‘ਚ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ 250 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਰਾਜਸਥਾਨ ‘ਚ ਪਿਛਲੇ 3 ਦਿਨਾਂ ਤੋਂ ਭਾਰੀ ਮੀਂਹ ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ‘ਚ ਆ ਗਏ ਹਨ। ਮੌਸਮ ਵਿਭਾਗ ਨੇ ਮੰਗਲਵਾਰ ਨੂੰ 11 ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਜੈਪੁਰ, ਅਲਵਰ, ਦੌਸਾ ਸਮੇਤ 8 ਜ਼ਿਲ੍ਹਿਆਂ ‘ਚ ਸਕੂਲ ਬੰਦ ਕਰ ਦਿੱਤੇ ਗਏ ਹਨ।
Read More: ਹਿਮਾਚਲ ਦੇ ਕੋਲਡੈਮ ਤੋਂ ਛੱਡਿਆ ਪਾਣੀ, ਪੰਜਾਬ ‘ਚ ਅਲਰਟ ਜਾਰੀ