Kedarnath

ਉਤਰਾਖੰਡ ‘ਚ ਕੇਦਾਰਨਾਥ ਜਾਣ ਵਾਲੀ ਸੜਕ ‘ਤੇ ਖਿਸਕੀ ਜ਼ਮੀਨ, 5 ਪੰਜ ਸ਼ਰਧਾਲੂਆਂ ਦੀ ਮੌ.ਤ

ਚੰਡੀਗੜ੍ਹ, 10 ਸਤੰਬਰ 2024: ਉਤਰਾਖੰਡ ‘ਚ ਕੇਦਾਰਨਾਥ (Kedarnath) ਜਾਣ ਵਾਲੀ ਸੜਕ ‘ਤੇ ਸੋਮਵਾਰ ਦੇਰ ਰਾਤ ਢਿੱਗਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ | ਇਹ ਹਾਦਸਾ ਸੋਨਪ੍ਰਯਾਗ (Sonprayag) ਤੋਂ ਅੱਧਾ ਕਿਲੋਮੀਟਰ ਅੱਗੇ ਗੌਰੀਕੁੰਡ ਨੇੜੇ ਕੇਦਾਰਨਾਥ ਪੈਦਲ ਮਾਰਗ ‘ਤੇ ਵਾਪਰਿਆ ਹੈ

ਮਿਲੀ ਜਾਣਕਾਰੀ ਮੁਤਾਬਕ ਮਲਬੇ ਹੇਠ ਦੱਬਣ ਕਾਰਨ ਪੰਜ ਸ਼ਰਧਾਲੂਆਂ ਦੀ ਜਾਨ ਚਲੀ ਗਈ ਅਤੇ ਕਈਂ ਸ਼ਰਧਾਲੂ ਜ਼ਖ਼ਮੀ ਹੋ ਗਏ। SDRF ਦੀ ਟੀਮ ਨੇ ਮੰਗਲਵਾਰ ਸਵੇਰੇ ਮਲਬੇ ‘ਚੋਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਹੈ। ਮਰਨ ਵਾਲਿਆਂ ‘ਚ ਇੱਕ ਸ਼ਰਧਾਲੂ ਨੇਪਾਲ, 3 ਮੱਧ ਪ੍ਰਦੇਸ਼ ਅਤੇ 1 ਗੁਜਰਾਤ ਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ 25 ਸੂਬਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

Scroll to Top