Manipur

ਮਣੀਪੁਰ ‘ਚ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ‘ਚ ਹੁਣ ਤੱਕ 24 ਜਣਿਆਂ ਦੀ ਮੌਤ, 38 ਜਣੇ ਅਜੇ ਵੀ ਲਾਪਤਾ

ਚੰਡੀਗ੍ਹੜ 02 ਜੁਲਾਈ 2022: ਮਣੀਪੁਰ (Manipur) ਦੇ ਨੋਨੀ ਜ਼ਿਲੇ ‘ਚ ਸ਼ਨੀਵਾਰ ਨੂੰ ਇਕ ਰੇਲਵੇ ਨਿਰਮਾਣ ਸਥਾਨ ‘ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਚੁੱਕੀ ਹੈ | ਅਧਿਕਾਰੀਆਂ ਅਨੁਸਾਰ 38 ਜਣੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ | ਅਧਿਕਾਰੀਆਂ ਮੁਤਾਬਕ ਬਚਾਅ ਕਰਮੀਆਂ ਦੀਆਂ ਹੋਰ ਟੀਮਾਂ ਤੂਪੁਲ ਦੇ ਸਥਾਨ ‘ਤੇ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਖੋਜ ਅਤੇ ਬਚਾਅ ਕਾਰਜ ਨੂੰ ਤੇਜ਼ ਕੀਤਾ ਜਾ ਸਕੇ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਗੁਹਾਟੀ ਵਿੱਚ ਦੱਸਿਆ ਕਿ ਫੌਜ, ਅਸਾਮ ਰਾਈਫਲਜ਼, ਟੈਰੀਟੋਰੀਅਲ ਆਰਮੀ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ ਟੀਮਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਤੋਂ ਇਲਾਵਾ 18 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਅਤੇ ਛੇ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਾਪਤਾ 12 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਅਤੇ 26 ਨਾਗਰਿਕਾਂ ਦੀ ਭਾਲ ਜਾਰੀ ਹੈ।ਬੁਲਾਰੇ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ਾਂ ਅਤੇ ਫੌਜ ਦੇ ਇੱਕ ਹੈਲੀਕਾਪਟਰ ਰਾਹੀਂ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ 14 ਜਵਾਨਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਨੂੰ ਭੇਜਿਆ ਗਿਆ ਹੈ। ਇੱਕ ਜਵਾਨ ਦੀ ਲਾਸ਼ ਨੂੰ ਸੜਕ ਰਾਹੀਂ ਮਣੀਪੁਰ (Manipur) ਦੇ ਕਾਂਗਪੋਕਪੀ ਜ਼ਿਲ੍ਹੇ ‘ਚ ਭੇਜਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਲਾਸ਼ਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਭੇਜਣ ਤੋਂ ਪਹਿਲਾਂ ਇੰਫਾਲ ‘ਚ ਸ਼ਹੀਦ ਜਵਾਨਾਂ ਨੂੰ ਪੂਰਾ ਫੌਜੀ ਸਨਮਾਨ ਦਿੱਤਾ ਗਿਆ।

Scroll to Top