ਚੰਡੀਗੜ੍ਹ, 14 ਅਕਤੂਬਰ 2023: ਭਾਰਤੀ ਫੌਜ ਦੇ ਚੇਤਕ ਹੈਲੀਕਾਪਟਰ (Chetak helicopter) ਨੂੰ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਕੁਝ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਸੁਰੱਖਿਅਤ ਲੈਂਡਿੰਗ ਕਰਨੀ ਪਈ। ਫੌਜ ਦੀ ਇੰਜੀਨੀਅਰਿੰਗ ਯੂਨਿਟ ਨੇ ਮੌਕੇ ‘ਤੇ ਪਹੁੰਚ ਕੇ ਤਕਨੀਕੀ ਨਿਰੀਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਹੈਲੀਕਾਪਟਰ ਨੂੰ ਏਅਰ ਫੋਰਸ ਬੇਸ ‘ਤੇ ਵਾਪਸ ਕਰ ਦਿੱਤਾ ਗਿਆ। ਕੋਈ ਨੁਕਸਾਨ ਜਾਂ ਸੱਟਾਂ ਦੀ ਰਿਪੋਰਟ ਨਹੀਂ ਹੈ। ਲੋੜੀਂਦੀ ਤਕਨੀਕੀ ਸਹਾਇਤਾ ਦੇਣ ਤੋਂ ਬਾਅਦ ਹੈਲੀਕਾਪਟਰ ਨੂੰ ਵਾਪਸ ਬੇਸ ‘ਤੇ ਭੇਜ ਦਿੱਤਾ ਗਿਆ ਹੈ। ਹੈਲੀਕਾਪਟਰ ਅਯੁੱਧਿਆ ਤੋਂ ਪ੍ਰਯਾਗਰਾਜ ਆ ਰਿਹਾ ਸੀ।
ਫਰਵਰੀ 23, 2025 12:24 ਪੂਃ ਦੁਃ