27 ਜੁਲਾਈ 2025: ਅਮਰੀਕਾ(america) ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਲੈਂਡਿੰਗ ਗੀਅਰ (landing gear fails) ਵਿੱਚ ਅਸਫਲਤਾ ਕਾਰਨ ਅਮਰੀਕਨ ਏਅਰਲਾਈਨਜ਼ ਦੇ ਬੋਇੰਗ 737 ਮੈਕਸ 8 ਜਹਾਜ਼ ਦੀ ਉਡਾਣ ਨੂੰ ਰੋਕਣਾ ਪਿਆ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗ ਗਈ। ਇਹ ਉਡਾਣ ਮਿਆਮੀ ਜਾ ਰਹੀ ਸੀ।
ਇਹ ਘਟਨਾ ਅਮਰੀਕਾ ਦੇ ਅਨੁਸਾਰ ਦੁਪਹਿਰ 2:45 ਵਜੇ (ਭਾਰਤੀ ਸਮੇਂ ਅਨੁਸਾਰ 2.15 ਵਜੇ) ਵਾਪਰੀ। ਜਹਾਜ਼ ਵਿੱਚ ਕੁੱਲ 173 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰਿਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ।
ਹਾਦਸੇ ਤੋਂ ਬਾਅਦ 6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। FAA (ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ) ਅਤੇ ਏਅਰਲਾਈਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
12 ਜੂਨ ਨੂੰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਇਆ ਏਅਰ ਇੰਡੀਆ ਦਾ ਜਹਾਜ਼ ਬੋਇੰਗ ਕੰਪਨੀ ਦਾ ਸੀ। ਬੋਇੰਗ 787-8 ਜਹਾਜ਼ ਉਡਾਣ ਭਰਨ ਤੋਂ ਸਿਰਫ਼ ਦੋ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 270 ਲੋਕਾਂ ਦੀ ਜਾਨ ਚਲੀ ਗਈ।
Read more: ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਦੇ ਇੰਜਣ ‘ਚ ਲੱਗੀ ਅੱ.ਗ, ਕਰਵਾਈ ਗਈ ਐਮਰਜੈਂਸੀ ਲੈਂਡਿੰਗ