ਮਨੋਵਿਗਿਆਨਕ ਸਲਾਹਕਾਰ

ਲੈਂਡ ਪੂਲਿੰਗ ਨੀਤੀ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ‘ਚ ਇੱਕ ਹੋਰ ਅਹਿਮ ਫੈਸਲਾ

ਚੰਡੀਗੜ੍ਹ, 21 ਜੁਲਾਈ 2025: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਸੰਬੰਧੀ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ | ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ‘ਚ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ।

ਇਸਦੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਮਿਲਣ ਦੇ 21 ਦਿਨਾਂ ਦੇ ਅੰਦਰ, ਉਨ੍ਹਾਂ ਨੂੰ ਲੇਟਰ ਆਫ ਇੰਟੈਂਟ’ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਜਦੋਂ ਤੱਕ ਵਿਕਾਸ ਕਾਰਜ਼ ਸ਼ੁਰੂ ਨਹੀਂ ਹੁੰਦੇ, ਕਿਸਾਨਾਂ ਨੂੰ ਪ੍ਰਤੀ ਏਕੜ ਸਾਲਾਨਾ 50 ਹਜ਼ਾਰ ਦੀ ਐਡਵਾਂਸ ਭੁਗਤਾਨ ਕੀਤਾ ਜਾਵੇਗਾ |

ਇਸਤੋਂ ਇਲਾਵਾ ਵਿਕਾਸ ਸ਼ੁਰੂ ਹੋਣ ਤੱਕ ਕਿਸਾਨ ਆਪਣੀ ਜ਼ਮੀਨ ‘ਤੇ ਖੇਤੀ ਜਾਰੀ ਰੱਖ ਸਕਣਗੇ ਅਤੇ ਉਸ ਤੋਂ ਹੋਣ ਵਾਲਾ ਪੂਰਾ ਲਾਭ ਵੀ ਉਨ੍ਹਾਂ ਨੂੰ ਹੀ ਮਿਲੇਗਾ। ਜਿਵੇਂ ਹੀ ਵਿਕਾਸ ਕੰਮ ਸ਼ੁਰੂ ਹੋਣਗੇ, ਇਸ ਰਕਮ ਨੂੰ 50 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ ਜਾਵੇਗਾ | ਇਹ ਵਧੀ ਹੋਈ ਰਕਮ ਵਿਕਾਸ ਪੂਰਾ ਹੋਣ ਤੱਕ ਨਿਯਮਤ ਤੌਰ ‘ਤੇ ਦਿੱਤੀ ਜਾਂਦੀ ਰਹੇਗੀ।

Read More: ਨਵੀਂ ਪਾਲਿਸੀ ਲੈਂਡ ਪੂਲਿੰਗ ਨੀਤੀ ਨੂੰ ਮਿਲੀ ਮਨਜ਼ੂਰੀ, ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ

Scroll to Top